ਅੰਮ੍ਰਿਤਸਰ: ਸਿੱਖ ਸਦਭਾਵਨਾ ਦਲ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਵਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਤਖ਼ਤ ਸਾਹਿਬ ਤੇ ਸਰੂਪਾਂ ਦੇ ਮਾਮਲੇ ਅਤੇ ਜੋ ਸਿੱਖ ਬੱਚਿਆਂ, ਬੀਬੀਆਂ,ਬਜ਼ੁਰਗਾਂ ਨਾਲ ਨਰੈਣੂ ਮਹੰਤ ਦੇ ਵਾਰਸਾਂ ਸ੍ਰੋਮਣੀ ਕਮੇਟੀ ਵਾਲਿਆਂ ਨੇ ਕੁੱਟਮਾਰ ਕੀਤੀ, ਉਨ੍ਹਾਂ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇੱਕ "ਪੰਥਕ ਹੋਕਾ" ਦਿੱਤਾ ਜਾ ਰਿਹਾ ਹੈ ਕਿ ਜੋ ਗੁਰੂ ਸਾਹਿਬ ਦੇ ਸਰੂਪ ਗਾਇਬ ਹੋਏ ਹਨ, ਉਨ੍ਹਾਂ ਬਾਰੇ ਪੁਲਿਸ ਦੋਸ਼ੀਆਂ ਖਿਲਾਫ਼ ਮਾਮਲੇ ਦਰਜ਼ ਕਰਕੇ ਕਾਰਵਾਈ ਕੀਤੀ ਜਾਵੇ।
ਭਾਈ ਵਡਾਲਾ ਨੇ ਕਿਹਾ ਕਿ ਸ੍ਰੋਮਣੀ ਕਮੇਟੀ 'ਤੇ ਕਾਬਜ਼ ਨਰੈਣੂ ਦੀ ਉਲਾਦ ਬਾਦਲ ਪਰਿਵਾਰ ਦੋਸ਼ੀਆਂ ਦਾ ਨਾਮ ਜਨਤਕ ਕਰੇ। ਉਨ੍ਹਾਂ ਕਿਹਾ ਕਿ ਗੁਰੂ ਦੇ ਸਰੂਪ ਕਿੱਥੇ ਗਏ ? ਜਿਨ੍ਹਾਂ ਸਮਾਂ ਸਰੂਪਾਂ ਦੀ ਜਾਣਕਾਰੀ ਸੰਗਤਾਂ ਨੂੰ ਨਹੀਂ ਮਿਲਦੀ, ਉਨਾਂ ਸਮਾਂ ਅਸੀਂ ਧਰਨੇ ਤੋਂ ਨਹੀਂ ਉੱਠਾਂਗੇ। ਅਸੀਂ ਇਨਸਾਫ਼ ਲੈ ਕੇ ਹੀ ਧਰਨਾ ਚੁੱਕਾਂਗੇ।