ਅੰਮ੍ਰਿਤਸਰ: ਸ਼ਹਿਰ ਵਿੱਚ ਭਾਰਤ ਦੀ ਅਰਥ ਵਿਵਸਥਾ ਨੂੰ ਅਗਲੇ ਪੰਜ ਸਾਲਾਂ 'ਚ 3 ਟ੍ਰਿਲੀਅਨ ਡਾਲਰ ਤੋਂ 5 ਟ੍ਰਿਲੀਅਨ ਡਾਲਰ ਤੱਕ ਲੈ ਜਾਣ ਦੇ ਟੀਚੇ ਸਬੰਧੀ ਬੈਂਕ ਆਫ਼ ਇੰਡੀਆ ਦੇ ਮਹਾ ਪ੍ਰਬੰਧਕ ਦੀ ਪ੍ਰਧਾਨਗੀ ਹੇਠ 2 ਰੋਜ਼ਾ ਸੈਮੀਨਾਰ ਕਰਵਾਇਆ ਗਿਆ।
ਇਸ ਸੈਮੀਨਾਰ ਵਿੱਚ ਜ਼ੋਨ ਦੇ ਸਾਰੇ ਬੈਂਕ ਪ੍ਰਬੰਧਕਾਂ ਨੇ ਹਿੱਸਾ ਲਿਆ ਤੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਬੈਂਕ ਆਫ਼ ਇੰਡੀਆ ਦੇ ਮਹਾ ਪ੍ਰਬੰਧਕ ਐੱਸ ਕੇ ਮਿਸ਼ਰਾ ਨੇ ਦੱਸਿਆ ਕਿ ਇਹ ਟੀਚਾ ਪੂਰਾ ਕਰਨ ਲਈ ਹਰ ਸੈਕਟਰ ਤੋਂ ਯੋਗਦਾਨ ਮੰਗਿਆ ਹੈ ਪਰ ਬੈਂਕਾਂ ਦਾ ਯੋਗਦਾਨ ਵਿਸ਼ੇਸ਼ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਵਾਸਤੇ ਦੇਸ਼ ਭਰ ਵਿੱਚ ਸਾਰੇ ਬੈਂਕਾਂ ਦੀਆਂ ਮੀਟਿੰਗਾਂ ਹੋ ਰਹੀਆਂ ਹਨ ਤੇ ਬੈਂਕਾਂ ਵੱਲੋਂ ਸੁਝਾਅ ਤਿਆਰ ਕੀਤੇ ਜਾ ਰਹੇ ਹਨ ਜਿਹੜੇ ਕਿ ਭਾਰਤ ਸਰਕਾਰ ਕੋਲ ਪਹੁੰਚਦੇ ਹਨ ਕਿ ਕਿਵੇਂ ਪੰਜ ਟ੍ਰਿਲੀਅਨ ਡਾਲਰ ਦੇ ਟੀਚੇ ਤੱਕ ਪਹੁੰਚਿਆ ਜਾਵੇ।