ਪੰਜਾਬ

punjab

ETV Bharat / state

ਹਲਕਾ ਪੂਰਬੀ ਦੇ ਕਾਂਗਰਸੀ ਕੌਂਸਲਰਾਂ ਦੀ ਆਡੀਓ ਹੋਈ ਵਾਇਰਲ,ਮਚਿਆ ਬਵਾਲ

ਨਵਜੋਤ ਸਿੰਘ ਸਿੱਧੂ ਦੇ ਖਾਸ ਕੌਂਸਲਰ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਦੀ ਹਾਰ ਤੋਂ ਬਾਅਦ ਇੱਕ ਦੂਜੇ ਉੱਤੇ ਨਿਸ਼ਾਨੇ ਸਾਧਨ ਲੱਗੇ ਹਨ। ਕਾਂਗਰਸੀ ਆਗੂ ਮਿੱਠੂ ਮਦਾਨ ਤੇ ਕਾਂਗਰਸੀ ਕੌਂਸਲਰ ਗਿਰੀਸ਼ ਸ਼ਰਮਾ 'ਚ ਇੱਕ ਦੂਜੇ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਦੀ ਜੰਗ ਤੇਜ਼ ਹੋ ਰਹੀ ਹੈ।

By

Published : Apr 4, 2022, 11:02 PM IST

ਹਲਕਾ ਪੂਰਬੀ ਦੇ ਕਾਂਗਰਸੀ ਕੌਂਸਲਰਾਂ ਦੀ ਇੱਕ ਆਡੀਓ ਹੋਈ ਵਾਇਰਲ
ਹਲਕਾ ਪੂਰਬੀ ਦੇ ਕਾਂਗਰਸੀ ਕੌਂਸਲਰਾਂ ਦੀ ਇੱਕ ਆਡੀਓ ਹੋਈ ਵਾਇਰਲ

ਅੰਮ੍ਰਿਤਸਰ:ਨਵਜੋਤ ਸਿੰਘ ਸਿੱਧੂ ਦੇ ਖਾਸ ਕੌਂਸਲਰ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਦੀ ਹਾਰ ਤੋਂ ਬਾਅਦ ਇੱਕ ਦੂਜੇ ਉੱਤੇ ਨਿਸ਼ਾਨੇ ਸਾਧਨ ਲੱਗੇ ਹਨ। ਕਾਂਗਰਸੀ ਆਗੂ ਮਿੱਠੂ ਮਦਾਨ ਤੇ ਕਾਂਗਰਸੀ ਕੌਂਸਲਰ ਗਿਰੀਸ਼ ਸ਼ਰਮਾ 'ਚ ਇੱਕ ਦੂਜੇ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਦੀ ਜੰਗ ਤੇਜ਼ ਹੋ ਰਹੀ ਹੈ।

ਆਪਸ 'ਚ ਭਿੜੇ ਕਾਂਗਰਸੀ ਆਗੂ ਕਿਹਾ ਜੇਕਰ ਲੋਕਾਂ ਦੇ 'ਚ ਇਹ ਕਿੱਟਾਂ ਵੰਡੀਆਂ ਹੁੰਦੀਆਂ 'ਤੇ ਅੱਜ ਨਵਜੋਤ ਸਿੰਘ ਸਿੱਧੂ ਦੀ ਜਿੱਤ ਯਕੀਨੀ ਹੋਣੀ ਸੀ। ਕਾਂਗਰਸੀ ਆਗੂ ਮਿੱਠੂ ਮਦਾਨ ਨੇ ਕਾਂਗਰਸੀ ਆਗੂ ਗਰੀਸ਼ ਸ਼ਰਮਾ ਤੇ ਇਲਜ਼ਾਮ ਲਗਾਏ ਹਨ।

ਕਾਂਗਰਸੀ ਆਗੂ ਗਿਰੀਸ਼ ਸ਼ਰਮਾ ਨੇ ਆਪਣੇ ਹੱਕ ਵਿੱਚ ਗੱਲਬਾਤ ਕਰਦੇ ਹੋਏ ਮੀਡੀਆ ਨੂੰ ਕਿਹਾ ਕਿ ਇਸ ਸਾਰੀ ਘਟਨਾ ਦੀ ਜਾਣਕਾਰੀ ਨਵਜੋਤ ਸਿੰਘ ਨਵਜੋਤ ਕੌਰ ਸਿੱਧੂ ਨੂੰ ਵੀ ਹੈ। ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਹਾਈ ਕਮਾਨ ਨੇ ਕਿੱਟਾਂ ਭੇਜੀਆਂ ਸਨ ਉਸ ਤੋਂ ਅਗਲੇ ਦਿਨ ਹੀ ਚੋਣ ਜ਼ਾਬਤਾ ਲੱਗ ਗਿਆ ਸੀ।

ਹਲਕਾ ਪੂਰਬੀ ਦੇ ਕਾਂਗਰਸੀ ਕੌਂਸਲਰਾਂ ਦੀ ਇੱਕ ਆਡੀਓ ਹੋਈ ਵਾਇਰਲ

ਜਿਸ ਦੇ ਚੱਲਦੇ ਇਹ ਕਿੱਟਾਂ ਲੋਕਾਂ ਦੇ ਵਿਚ ਨਹੀਂ ਵੰਡਿਆ ਜਾ ਸਕੀਆਂ। ਕਾਂਗਰਸੀ ਆਗੂ ਗਿਰੀਸ਼ ਸ਼ਰਮਾ ਨੇ ਕਿਹਾ ਕਿ ਇਹ ਕਿੱਟਾਂ ਵੰਡਣ ਦਾ ਕੰਮ ਨਵਜੋਤ ਸਿੰਘ ਸਿੱਧੂ ਦਾ ਸੀ ਕਿਉਂਕਿ ਉਹ ਹਲਕੇ ਦੇ ਵਿਧਾਇਕ ਸਨ ਇਹ ਉਨ੍ਹਾਂ ਦੀ ਮਰਜ਼ੀ ਸੀ ਜਿਸ ਨੂੰ ਮਰਜ਼ੀ ਇਹ ਕਿੱਟਾਂ ਦੇ ਦਿੰਦੇ। ਅਸੀਂ 'ਤੇ ਇਕ ਵਰਕਰ ਹਾਂ। ਜਿੱਥੇ ਉਹ ਸਾਡੀ ਡਿਊਟੀ ਲਗਾਉਣਗੇ ਅਸੀਂ ਉਹ ਡਿਊਟੀ ਨਿਭਾਵਾਂਗੇ।

ਕਾਂਗਰਸੀ ਆਗੂ ਮਿੱਠੂ ਮਦਾਨ ਨੇ ਗਰੀਸ਼ ਸ਼ਰਮਾ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇਕਰ ਇਹ ਸਪੋਰਟਸ ਕਿੱਟਾਂ ਲੋਕਾਂ ਵਿਚ ਵੰਡੀਆਂ ਹੁੰਦੀਆਂ ਤਾਂ ਨਵਜੋਤ ਸਿੰਘ ਸਿੱਧੂ ਦੀ ਜਿੱਤ ਯਕੀਨੀ ਹੋਣੀ ਸੀ। ਉੱਥੇ ਹੀ ਇਸ ਗੱਲ ਦਾ ਜੁਆਬ ਦਿੰਦੇ ਹੋਏ ਗਿਰੀਸ਼ ਸ਼ਰਮਾ ਨੇ ਕਿਹਾ ਕਿ ਜੇ ਕਿੱਟਾਂ ਵੰਡਣ ਨਾਲ ਹਰ ਜਿੱਤ ਦਾ ਫੈਸਲਾ ਤੈਅ ਹੁੰਦਾ 'ਤੇ ਫਿਰ ਸਿੱਧੂ ਸਾਬ ਕਿੱਟਾਂ ਵੰਡ ਕੇ ਹੀ ਜਿੱਤ ਜਾਂਦੇ।

ਉਨ੍ਹਾਂ ਅੱਗੇ ਕਿਹਾ ਕਿ ਇਹ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਗਿਰੀਸ਼ ਸ਼ਰਮਾ ਨੇ ਕਿਹਾ ਕਿ 180 ਸਪੋਰਟਸ ਕੋਟੇ ਦੀਆਂ ਆਈਆਂ ਸਨ ਲੋਕਾਂ ਵਿੱਚ ਵੰਡਣ ਲਈ ਗਿਰੀਸ਼ ਸ਼ਰਮਾ ਨੇ ਕਿਹਾ ਕਿ ਇਹ ਕਿੱਟਾਂ ਸਿੱਧੂ ਫੈਮਿਲੀ ਨੇ ਹੀ ਬਣਨੀਆਂ ਸਨ ਨਾ ਕਿ ਅਸੀਂ ਇਹ ਇਕ ਲੋਕਾਂ ਨੂੰ ਗੁੰਮਰਾਹ ਕਰਦਾ ਪਿਆ ਹੈ।ਇਹ ਸਭ ਝੂਠ ਦਾ ਪੁਲੰਦਾ ਉਨ੍ਹਾਂ ਕਿਹਾ ਕਿ ਇਹ ਸਾਰੀ ਗੱਲਬਾਤ ਮੈਡਮ ਸਿੱਧੂ ਦੀ ਨੌਲੇਜ ਵਿੱਚ ਹੈ। ਉਨ੍ਹਾਂ ਕਿਹਾ ਕਿ ਮਿੱਠੂ ਮਦਾਨ ਸਰਾਸਰ ਝੂਠੇ ਦੋਸ਼ ਲਗਾ ਰਿਹਾ ਹੈ।

ਇਹ ਵੀ ਪੜ੍ਹੋ:-'ਆਪ' ਦੇ ਇਸ ਵੱਡੇ ਆਗੂ ਨੇ ਕਿਹਾ, ਚੰਡੀਗੜ੍ਹ ਨੂੰ ਸੂਬਾ ਬਣਾ ਕੇ ਬਣਾਈ ਜਾਵੇ ਵੱਖਰੀ ਵਿਧਾਨ ਸਭਾ

ABOUT THE AUTHOR

...view details