ਅੰਮ੍ਰਿਤਸਰ: ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਪਲਾਸਿਟਕ ਦੇ ਲਿਫਾਫੇ ਨਾ ਵਰਤਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਦਾ ਹੀ ਉਪਰਾਲਾ ਅੰਮ੍ਰਿਤਸਰ ਦੇ ਡਿਪਟੀ ਕਮੀਸ਼ਨਰ ਨੇ ਕੀਤਾ। ਜਿਸ ਵਿੱਚ ਦੁਕਾਨਾਦਾਰਾਂ ਨੂੰ ਇਸ ਤਰ੍ਹਾਂ ਦੇ ਲਿਫਾਫੇ ਵੰਡੇ ਜਿਹੜੇ ਕਿ ਪਾਣੀ ਵਿੱਚ ਜਲਦੀ ਗੱਲ ਜਾਂਦੇ ਹਨ।
ਅੰਮ੍ਰਿਤਸਰ ਦੇ ਦੁਕਾਨਦਾਰ ਨਹੀਂ ਵਰਤਣਗੇਂ ਪਲਾਸਟਿਕ ਦੇ ਲਿਫਾਫੇ
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ 'ਸੇ ਨੋ ਟੂ ਪਲਾਸਟਿਕ' ਦੀ ਮੁਹਿੰਮ ਨੂੰ ਸ਼ੁਰੂ ਕੀਤਾ। ਜਿਸ ਵਿੱਚ ਦੁਕਾਨਦਾਰਾਂ ਨੂੰ ਇਸ ਤਰ੍ਹਾਂ ਦੇ ਲਿਫਾਫੇ ਵੰਡੇ ਜਿਹੜੇ ਪਾਣੀ ਵਿੱਚ ਜਲਦੀ ਗਲ ਜਾਂਦੇ ਹਨ।
ਜਦੋਂ ਬਾਜਾਰ ਤੋਂ ਕੋਈ ਵੀ ਸਾਮਾਨ ਲੈਣਾ ਹੋਵੇ ਤੇ ਉਸ ਵੇਲੇ ਲਿਫਾਫਿਆਂ ਦੀ ਸਬ ਤੋਂ ਵੱਧ ਜ਼ਰੂਰਤ ਪੈਂਦੀ ਹੈ। ਜਿੱਥੇ ਪਾਲਸਟਿਕ ਦੇ ਲਿਫਾਫੇ ਦੀ ਸਬ ਤੋਂ ਵੱਧ ਵਰਤੋਂ ਹੈ ਉਥੇ ਹੀ ਉਸ ਨਾਲ ਨੁਕਸਾਨ ਵੀ ਹੋ ਰਿਹਾ ਹੈ। ਜੇਕਰ ਪਲਾਸਟਿਕ ਦੇ ਲਿਫਾਫੇ ਸੀਵਰੇਜ ਵਿੱਚ ਚਲੇ ਜਾਣ ਤਾਂ ਉਸ ਨਾਲ ਕਾਫ਼ੀ ਜਿਆਦਾ ਗੰਦਗੀ ਵੱਧ ਜਾਂਦੀ ਹੈ। ਇਸ ਨੂੰ ਲੈ ਕੇ ਸੰਦੀਪ ਰਿਸ਼ੀ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਨੇ ਲੋਕਾਂ ਨੂੰ ਜਾਗਰੁਕ ਕਰਦੇ ਹੋਏ ਬਾਜ਼ਾਰ ਵਿੱਚ ਨਵੇਂ ਤਰ੍ਹਾਂ ਦੇ ਲਿਫਾਫੇ ਵੰਡੇ ਜੋ ਕਿ ਜਲਦ ਹੀ ਪਾਣੀ ਵਿਚ ਗਲ ਜਾਂਦੇ ਹਨ।
ਸੰਦੀਪ ਰਿਸ਼ੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਪੰਜਾਬ ਕਮੀਸ਼ਨ ਬੋਰਡ ਵੱਲੋਂ 'ਸੇ ਨੋ ਟੂ ਪਲਾਸਟਿਕ' ਦੀ ਮੁਹਿੰਮ ਨੂੰ ਰੈਲੀ ਦੇ ਤੌਰ ਤੇ ਸ਼ੁਰੂ ਕੀਤਾ। 550ਵੇਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਸੁਲਤਾਨਪੁਰ ਲੋਧੀ ਨੂੰ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਇਸ ਮੁਹਿੰਮ ਨੂੰ ਚਲਾਇਆ ਗਿਆ। ਇਸ ਮੁਹਿੰਮ ਦੇ ਤਹਿਤ ਦੁਕਾਨਾਦਾਰਾਂ ਨੂੰ ਲਿਫਾਫਿਆਂ ਪ੍ਰਤਿ ਜਾਗਰੁਕ ਕੀਤਾ ਤੇ ਦੂਜੇ ਪਲਾਸਟਿਕ ਦੇ ਲਿਫਾਫੇ ਵੰਡੇ 'ਤੇ ਕਿਹਾ ਕਿ ਪੰਜਾਬ ਸਰਕਾਰ ਦਾ ਇਸ ਉਪਰਾਲਾ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।
TAGGED:
amritsar latest news