ਅੰਮ੍ਰਿਤਸਰ:ਅੰਮ੍ਰਿਤਸਰ ਜਿੱਥੇ ਚੋਰੀਂ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਥੇ ਹੀ ਅੰਮ੍ਰਿਤਸਰ ਪੁਲਿਸ ਵੱਲੋਂ ਇਹਨਾਂ ਚੋਰਾਂ ਉੱਤੇ ਨੱਥ ਪਾਈ ਜਾ ਰਹੀ ਹੈ। ਇਸੇ ਤਹਿਤ ਹੀ ਅੰਮ੍ਰਿਤਸਰ ਥਾਣਾ ਸਦਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਪਿਛਲੇ ਦਿਨੀਂ ਹੋਈ ਇੱਕ ਘਰ ਵਿੱਚ ਚੋਰੀ ਦੇ ਕੇਸ ਨੂੰ 24 ਘੰਟੇ ਦੇ ਵਿੱਚ ਹੱਲ ਕੀਤਾ ਗਿਆ। ਜਿਸ ਵਿੱਚ ਇੱਕ 1 ਔਰਤ ਨੂੰ ਸੋਨੇ ਦੀ ਮੁੰਦਰੀਆਂ, 1 ਸੋਨੇ ਦੀ ਚੈਨ ਅਤੇ 55 ਹਜ਼ਾਰ 400 ਰੁਪਏ ਸਮੇਤ ਕਾਬੂ ਕੀਤਾ ਹੈ।
ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ:-ਇਸ ਮੌਕੇ ਗੱਲਬਾਤ ਕਰਦੇ ਹੋਏ ਏ.ਸੀ.ਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪਿਛਲੇ ਦਿਨੀਂ ਥਾਣਾ ਸਦਰ ਦੇ ਵਿੱਚ ਬਲਵਿੰਦਰ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਮਕਾਨ ਨੇ 609 ਕ੍ਰਿਪਾਲ ਕਲੋਨੀ 88 ਫੁੱਟ ਰੋਡ ਅੰਮ੍ਰਿਤਸਰ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਹੋਇਆ। ਜਿਸ ਵਿੱਚ ਮੁਦੱਈ ਦੇ ਘਰ ਵਿੱਚ ਉਸਦੀ ਪਤਨੀ ਬੇਵੀ ਤੇ ਇੱਕ ਲੜਕੀ ਜਸਪ੍ਰੀਤ ਕੌਰ ਅਤੇ ਉਸਦੀ ਸਾਲੀ ਮਨਪ੍ਰੀਤ ਕੌਰ ਉਰਫ ਮੰਨੂ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਅੱਕਰਪੁਰਾ ਮੋੜ ਪੱਟੀ ਜਿਲ੍ਹਾ ਤਰਨ ਤਾਰਨ ਜੋ ਕਿ ਤਿੰਨ ਦਿਨ ਪਹਿਲਾ ਘਰ ਆਈ ਸੀ। ਮਿਤੀ 08/03/2023 ਨੂੰ ਮੁਦੱਈ ਸਵੇਰੇ 5:30 ਵਜੇ ਉੱਠਿਆ ਤਾਂ ਉਸਦੀ ਪੈਂਟ ਦੀ ਖੱਬੀ ਜੇਬ ਜੋ ਕਿਸੇ ਚੀਜ਼ ਨਾਲ ਕੱਟੀ ਹੋਈ ਸੀ। ਜਿਸ ਵਿੱਚ ਕ੍ਰੀਬ 12-13 ਸੌ ਰੁਪੈ ਅਤੇ ਉਸਦੇ ਘਰ ਦੀ ਚਾਬੀ ਵੀ ਗਾਇਬ ਸੀ।