ਅੰਮ੍ਰਿਤਸਰ: ਬੀਤੇ ਦਿਨੀਂ ਜਗਰਾਉਂ ਵਿੱਚ ਪੁਲਿਸ ਦੀ ਗੈਂਗਸਟਰਾਂ ਨਾਲ ਮੁਠਭੇੜ ਦੌਰਾਨ ਦੋ ਸਹਾਇਕ ਸਬ ਇੰਸਪੈਕਟਰਾਂ ਦੀ ਮੌਤ ਹੋ ਜਾਣ ਤੋਂ ਬਾਅਦ ਹੁਣ ਪੰਜਾਬ ਭਰ ਵਿੱਚ ਪੁਲਿਸ ਹਾਈ ਅਲਰਟ ਤੇ ਹੈ। ਜਿਸ ਦਾ ਅਸਰ ਅੰਮ੍ਰਿਤਸਰ ਦਿਹਾਤੀ ਸ਼ਹਿਰ ਦੇ ਐਂਟਰੀ ਪੁਆਇੰਟ ਤੇ ਦੇਖਣ ਨੂੰ ਮਿਲ ਰਿਹਾ ਹੈ
ਜਗਰਾਉਂ ਪੁਲਿਸ ਮੁੱਠਭੇੜ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਵਧਾਈ ਸੁਰੱਖਿਆ - ਸੂਬੇ ਵਿੱਚ ਪੁਲਿਸ ਚੌਕਸ
ਜਗਰਾਉਂ ਚ ਪੁਲਿਸ ਮੁਲਾਜ਼ਮਾਂ ਦੇ ਕਤਲ ਤੋਂ ਬਾਅਦ ਸੂਬੇ ਚ ਪੁਲਿਸ ਚੌਕਸ ਹੋ ਗਈ ਹੈ।ਅੰਮ੍ਰਿਤਸਰ ਦੇ ਦਿਹਾਤੀ ਚ ਪੁਲਿਸ ਨੂੰ ਪ੍ਰਸ਼ਾਸਨ ਦੇ ਵਲੋਂ ਆਧੁਨਿਕ ਹਥਿਆਰ ਗਏ ਹਨ ਤੇ ਐਂਟਰੀ ਪੁਆਇੰਟਾਂ ਤੇ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਜਗਰਾਉਂ ਪੁਲਿਸ ਮੁੱਠਭੇੜ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਵਧਾਈ ਸੁਰੱਖਿਆ
ਐਸਐਚਓ ਨੇ ਦੱਸਿਆ ਕਿ ਮੈਡੀਕਲ ਟੀਮ ਵੀ ਇੱਕ ਲਗਾ ਦਿੱਤੀ ਗਈ ਹੈ ਜਿਸ ਨਾਲ ਪੁਲਿਸ ਸੁਪਰਵਿਜਨ ਅਤੇ ਚੈਕਿੰਗ ਵੱਧ ਜਾਵੇਗੀ ਅਤੇ ਰੋਜ ਦੀਆਂ ਗੱਡੀਆਂ ਲਈ ਰੋਜ ਦਾ ਰਜਿਸਟਰ ਲਗਾਇਆ ਗਿਆ ਹੈ ਅਤੇ ਨਾਕੇ ਤੋਂ ਫੀਡਬੈਕ ਲਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਅਸੀਂ ਗਰੁੱਪ ਬਣਾਇਆ ਹੈ ਜਿਸ ਵਿੱਚ ਰਾਤ ਨੂੰ ਦੋ ਪੀਸੀਆਰ ਅਤੇ ਦੋ ਹਾਈਵੇਅ ਪੈਟਰੋਲਿੰਗ ਗੱਡੀਆਂ ਵੀ ਰਾਤ ਨੂੰ ਐਕਟਿਵ ਰਹਿੰਦੀਆਂ ਹਨ ਅਤੇ ਟਾਈਮ ਟੂ ਟਾਈਮ ਫੋਟੋ ਨਾਲ ਅਪਡੇਟ ਕਰਦੀਆਂ ਰਹਿੰਦੀਆਂ ਹਨ।
ਇਹ ਵੀ ਪੜੋ:ਕੋਰੋਨਾ ਦੌਰਾਨ ਲੋਕਾਂ ਦੀ ਲੁੱਟ ਕਰਨ ਵਾਲੇ ਹਸਪਤਾਲਾਂ ਖਿਲਾਫ਼ ਹੋਵੇਗੀ ਵੱਡੀ ਕਾਰਵਾਈ: ਸਿੱਧੂ