ਪੰਜਾਬ

punjab

ETV Bharat / state

ਅੰਮ੍ਰਿਤਸਰ: ਆਟੋ ਏਜੰਸੀ ਦਾ ਕਾਰਾ, 6 ਸਾਲ ਪਹਿਲਾ ਮਰ ਚੁੱਕੇ ਵਿਆਕਤੀ ਦੇ ਨਾਮ 'ਤੇ ਸੇਲ ਕੀਤੀ ਮੋਟਰਸਾਈਕਲ

ਇੱਥੋਂ ਦੀ ਆਟੋ ਏਜੰਸੀ ਤੋਂ ਗ਼ਲਤ ਦਸਤਾਵੇਜ਼ ਦੇ ਆਧਾਰ ਉੱਤੇ ਮੋਟਰਸਾਈਕਲ ਦੇ ਸੇਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਗੱਡੀ ਜਿਸ ਵਿਅਕਤੀ ਦੇ ਨਾਂਅ ਉੱਤੇ ਸੇਲ ਹੋਈ ਹੈ ਉਹ ਵਿਅਕਤੀ 6 ਸਾਲ ਪਹਿਲਾਂ ਹੀ ਮਰ ਚੁੱਕਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਇਸ ਬਾਬਤ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ।

ਫ਼ੋਟੋ
ਫ਼ੋਟੋ

By

Published : Apr 4, 2021, 12:56 PM IST

ਅੰਮ੍ਰਿਤਸਰ: ਇੱਥੋਂ ਦੀ ਆਟੋ ਏਜੰਸੀ ਤੋਂ ਗ਼ਲਤ ਦਸਤਾਵੇਜ਼ ਦੇ ਆਧਾਰ ਉੱਤੇ ਮੋਟਰਸਾਈਕਲ ਦੇ ਸੇਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਗੱਡੀ ਜਿਸ ਵਿਅਕਤੀ ਦੇ ਨਾਂਅ ਉੱਤੇ ਸੇਲ ਹੋਈ ਹੈ ਉਹ ਵਿਅਕਤੀ 6 ਸਾਲ ਪਹਿਲਾਂ ਹੀ ਮਰ ਚੁੱਕਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਇਸ ਬਾਬਤ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ।

ਮ੍ਰਿਤਕ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਹ ਹੋਲੀ ਸਿਟੀ ਵਿੱਚ ਰਹਿੰਦੇ ਹਨ ਤੇ ਉਨ੍ਹਾਂ ਡਾਕ ਰਾਹੀਂ ਇੱਕ ਮੋਟਰਸਾਈਕਲ ਦੀ ਆਰ.ਸੀ ਆਈ ਸੀ ਜਿਸ ਵਿੱਚ ਉਨ੍ਹਾਂ ਦੇ ਪਿਤਾ ਦਾ ਨਾਂਅ ਸੀ। ਜਿਸ ਤੋਂ ਇਹ ਸਾਫ ਹੋ ਰਿਹਾ ਸੀ ਕਿ ਕਿਸੇ ਨੇ ਉਨ੍ਹਾਂ ਦੇ ਪਿਤਾ ਦੇ ਨਾਂਅ ਅਤੇ ਦਸਤਾਵੇਜ਼ਾਂ ਉੱਤੇ ਮੋਟਰਸਾਈਕਲ ਦੀ ਖ਼ਰੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰ ਉਨ੍ਹਾਂ ਦੇ ਪਿਤਾ ਦੀ 6 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਗ਼ਲਤ ਦਸਤਾਵੇਜ਼ਾਂ ਵਿੱਚ ਹੋਈ ਮੋਟਰ ਸਾਈਕਲ ਖਰੀਦ ਦੇ ਮਾਮਲੇ ਵਿੱਚ ਉਨ੍ਹਾਂ ਨੇ ਅੰਮ੍ਰਿਤਸਰ ਦੀ ਲਾਰੇਸ ਰੋਡ ਚੌਕੀ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ।

ਵੇਖੋ ਵੀਡੀਓ

ਪੁਲਿਸ ਅਧਿਕਾਰੀ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਕਿ ਮ੍ਰਿਤਕ ਵਿਅਕਤੀ ਦੇ ਨਾਂਅ ਉੱਤੇ ਇੱਕ ਆਟੋ ਏਜੰਸੀ ਤੋਂ ਮੋਟਰਸਾਈਕਲ ਸੇਲ ਹੋਇਆ ਹੈ ਜਿਸ ਉੱਤੇ ਮ੍ਰਿਤਕ ਦੇ ਪਰਿਵਾਰ ਵੱਲੋਂ ਸ਼ੰਕਾ ਜ਼ਾਹਿਰ ਕੀਤੀ ਗਈ ਹੈ। ਕੁਝ ਲੋਕਾਂ ਵੱਲੋਂ ਉਨ੍ਹਾਂ ਦੇ ਮ੍ਰਿਤਕ ਪਿਤਾ ਦੇ ਨਾਂਅ ਉੱਤੇ ਮੋਟਰਸਾਈਕਲ ਖਰੀਦੀ ਗਈ ਹੈ ਅਤੇ ਉਨ੍ਹਾਂ ਨੂੰ ਅਣਦੇਸ਼ਾ ਹੈ ਕਿ ਕੀਤੇ ਕੋਈ ਗੈਰਕਾਨੂੰਨੀ ਅਪਰਾਧਿਕ ਅਨਸਰਾਂ ਵੱਲੋਂ ਇਹ ਵਾਰਦਾਤ ਉੱਤੇ ਨਹੀ ਕੀਤੀ ਗਈ ਜਿਸ ਸੰਬਧੀ ਤਫਤੀਸ਼ ਕੀਤੀ ਜਾ ਰਹੀ ਹੈ ਜਲਦ ਸਾਰਾ ਮਾਮਲਾ ਸਾਹਮਣੇ ਆਏਗਾ।

ABOUT THE AUTHOR

...view details