ਪੰਜਾਬ

punjab

ETV Bharat / state

ਟ੍ਰੈਫਿਕ 'ਚ ਫੱਸੀ ਐਬੂਲੈਂਸ, ਲੋਕਾਂ ਨੇ ਸਰਕਾਰ ਵਿਰੁੱਧ ਕੱਢੀ ਭੜਾਸ

ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਮਾਰੇ ਗਏ ਲੋਕਾਂ ਨੂੰ ਸਰਧਾਂਜਲੀ ਦੇਣ ਲਈ ਇੱਕ ਅਪੀਲ ਕੀਤੀ। ਇਸ ਦੇ ਚੱਲ ਦੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਜਮ ਕੇ ਭੜਾਸ ਕਢਦਿਆ ਕਿਹਾ ਕਿ ਇਹ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਕਾਰਨ ਸਾਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਟ੍ਰੈਫਿਕ 'ਚ ਫੱਸੀ ਐਬੂਲੈਂਸ, ਲੋਕਾਂ ਨੇ ਸਰਕਾਰ ਵਿਰੁਧ ਕੱਢੀ ਭੜਾਸ
ਟ੍ਰੈਫਿਕ 'ਚ ਫੱਸੀ ਐਬੂਲੈਂਸ, ਲੋਕਾਂ ਨੇ ਸਰਕਾਰ ਵਿਰੁਧ ਕੱਢੀ ਭੜਾਸ

By

Published : Mar 27, 2021, 5:40 PM IST

ਅੰਮ੍ਰਿਤਸਰ: ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਮਾਰੇ ਗਏ ਲੋਕਾਂ ਨੂੰ ਸਰਧਾਂਜਲੀ ਦੇਣ ਲਈ ਇੱਕ ਅਪੀਲ ਕੀਤੀ ਗਈ ਕਿ ਹਰ ਸ਼ਨੀਵਾਰ ਸਵੇਰੇ 11 ਵਜੇ ਤੋਂ 12 ਵਜੇ ਤੱਕ ਸੜਕੀ ਆਵਾਜਾਈ ਬੰਦ ਕਰ ਸਰਧਾਂਜਲੀ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਦੇ ਬਾਰੇ ਲੋਕਾਂ ਨੂੰ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ ਸੀ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 10 ਵੱਜਕੇ 45 ਤੋਂ ਹੀ ਸੜਕੀ ਆਵਾਜਾਈ ਬੰਦ ਕਰ ਲੋਕਾਂ ਨੂੰ ਧੂਪ ਵਿੱਚ ਖੜਾ ਹੋਣ ਤੇ ਮਜਬੂਰ ਕਰ ਦਿਤਾ ਗਿਆ ਤੇ ਟ੍ਰੈਫਿਕ ਲੱਗ ਗਈ। ਇਸ ਟ੍ਰੈਫਿਕ ਵਿੱਚ ਐਬੂਲੈਂਸ ਅਤੇ ਬੀਮਾਰ ਲੋਕਾਂ ਨੂੰ ਵੀ ਜਾਮ ਵਿੱਚੋਂ ਰਸਤਾ ਨਹੀ ਦਿੱਤਾ ਗਿਆ।

ਟ੍ਰੈਫਿਕ 'ਚ ਫੱਸੀ ਐਬੂਲੈਂਸ, ਲੋਕਾਂ ਨੇ ਸਰਕਾਰ ਵਿਰੁਧ ਕੱਢੀ ਭੜਾਸ

ਇਸ ਦੇ ਚੱਲ ਦੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਜਮ ਕੇ ਭੜਾਸ ਕਢਦਿਆ ਕਿਹਾ ਕਿ ਇਹ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਕਾਰਨ ਸਾਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿਨਾਂ ਕਿਸੇ ਨੂੰ ਸੂਚਨਾ ਤੋਂ ਇਹ ਸੜਕੀ ਆਵਾਜਾਈ ਬੰਦ ਕਰ ਦਿਤੀ ਹੈ।

ਇਸ ਨਾਲ ਕਾਫੀ ਲੌਕ ਧੂਪ ਵਿੱਚ ਇੱਕ ਘੰਟੇ ਤੋਂ ਵੱਧ ਸਮੇਂ ਪ੍ਰੇਸ਼ਾਨ ਹੋਣਾ ਪਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਕੋਰੋਨਾ ਵਿੱਚ ਮਰੇ ਲੋਕਾਂ ਨੂੰ ਸਰਧਾਂਜਲੀ ਦੇ ਨਾਂਅ 'ਤੇ ਜਿੰਦੇ ਲੋਕਾਂ ਨੂੰ ਕਿਉਂ ਮਾਰਨ 'ਤੇ ਤੁਰਿਆ ਹੋਇਆ ਹੈ।

ABOUT THE AUTHOR

...view details