ਪੰਜਾਬ

punjab

By

Published : Nov 5, 2019, 7:07 PM IST

ETV Bharat / state

ਕਾਂਗਰਸ ਵੱਲੋਂ ਸੁਲਤਾਨਪੁਰ ਲੋਧੀ ਦੀ ਸਟੇਜ ਤੋਂ ਨਾਚ ਗਾਉਣ ਕਰਵਾ ਕੇ ਮਰਿਆਦਾ ਦੇ ਉਲਟ ਕੰਮ ਕੀਤਾ: ਮਜੀਠੀਆ

ਸੁਲਤਾਨਪੁਰ ਲੋਧੀ ਵਿੱਚ ਕਾਂਗਰਸ ਦੀ ਸਟੇਜ ਤੋਂ ਗੁਰੂ ਘਰ ਨਤਮਸਤਕ ਹੋਣ ਆ ਰਹੇ ਸ਼ਰਧਾਲੂਆਂ ਦਾ ਸਵਾਗਤ ਨੱਚ ਗਾ ਕੇ ਕੀਤੇ ਜਾਣ ਦੇ ਮਾਮਲੇ ਤੇ ਅਕਾਲੀ ਦਲ ਨੇ ਵਿਰੋਧ ਕੀਤਾ ਹੈ।

ਬਿਕਰਮ ਸਿੰਘ ਮਜੀਠੀਆ

ਅੰਮ੍ਰਿਤਸਰ: ਸੁਲਤਾਨਪੁਰ ਲੋਧੀ ਵਿੱਚ ਕਾਂਗਰਸ ਦੀ ਸਟੇਜ ਤੋਂ ਗੁਰੂ ਘਰ ਨਤਮਸਤਕ ਹੋਣ ਆ ਰਹੇ ਸ਼ਰਧਾਲੂਆਂ ਦਾ ਸਵਾਗਤ ਨੱਚ ਗਾ ਕੇ ਕੀਤੇ ਜਾਣ ਦੇ ਮਾਮਲੇ 'ਤੇ ਅਕਾਲੀ ਦਲ ਨੇ ਵਿਰੋਧ ਕੀਤਾ ਹੈ।

ਵੇਖੋ ਵੀਡੀਓ

ਸ਼੍ਰੌਮਣੀ ਅਕਾਲੀ ਦਲ ਦੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਵਿੱਚ ਨੱਚ ਗਾ ਕੇ ਜਾ ਭੰਗੜਾ ਪਾ ਕੇ ਸਵਾਗਤ ਕਰਨਾ ਸਾਡੇ ਧਾਰਮਿਕ ਸੰਸਕ੍ਰਿਤੀ ਵਿੱਚ ਨਹੀਂ ਹੈ।

ਮਜੀਠੀਆ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਕ ਸੀਨੀਅਰ ਅਧਿਕਾਰੀ ਤੇ ਕਾਂਗਰਸ ਦਾ ਮੰਤਰੀ ਮਹਿਲਾ ਅਧਿਕਾਰੀਆਂ ਨੂੰ ਨੰਗੇ ਸਿਰ ਭੰਗੜਾ ਪਾਉਣ ਲਈ ਤੇ ਡਾਂਸ ਕਰਨ ਲਈ ਕਹਿ ਰਿਹਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਾਰਤਰਪੁਰ ਸਾਹਿਬ ਕੋਰੀਡੋਰ ਦਾ ਉਦਘਾਟਣ ਕਰਨ ਲਈ 9 ਤਰੀਕ ਨੂੰ ਪਹੁੰਚ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਬੰਧਾਂ ਲਈ ਅਕਾਲੀ ਦਲ ਵਲੋਂ ਭਾਈ ਗੁਰਦਾਸ ਹਾਲ ਵਿਚ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ।

ਇਹ ਵੀ ਪੜੋ: ਜੰਮੂ-ਕਸ਼ਮੀਰ: ਪਾਕਿ ਫ਼ੌਜ ਵਲੋਂ ਜੰਗਬੰਦੀ ਦੀ ਉਲੰਘਣਾ, ਭਾਰਤੀ ਫ਼ੌਜ ਵਲੋਂ ਜਵਾਬੀ ਕਾਰਵਾਈ

ਮਜੀਠੀਆ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਕਰੈਡਿਟ ਲੈਣ ਲਈ ਕਾਂਗਰਸ ਪੱਬਾਂ ਭਾਰ ਹੈ ਜਦ ਕਿ ਹਕੀਕਤ ਇਹ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਪਾਸੋ ਇਕ ਰੁਪਏ ਵੀ ਖਰਚ ਨਹੀਂ ਕੀਤਾ। ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਜੋੜਨ ਵਾਲੀ 4 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਵੀ ਕੇਂਦਰ ਸਰਕਾਰ ਦੇ ਪੈਸਿਆ ਨਾਲ ਹੋਇਆ ਹੈ ਤੇ ਕੋਰੀਡੋਰ ਦਾ ਨਿਰਮਾਣ 600 ਕਰੋੜ ਰੁਪਏ ਨਾਲ ਹੋਇਆ ਹੈ।

ABOUT THE AUTHOR

...view details