ਅਜਨਾਲਾ: ਭਾਰਤ ਵਿੱਚ ਕੋਰੋਨਾ ਦੀ ਵੈਕਸੀਨ ਆਉਣ ਤੋਂ ਬਾਅਦ ਜਿਥੇ ਲੋਕਾਂ ਵਿੱਚ ਭਾਰੀ ਰਾਹਤ ਮਹਿਸੂਸ ਕੀਤੀ ਗਈ ਸੀ ਉੱਥੇ ਹੀ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਇੱਕ ਵਾਰ ਫਿਰ ਪੰਜਾਬ ਪੁਲਿਸ ਸਖ਼ਤ ਦਿਖਾਈ ਦੇ ਰਹੀ ਹੈ। ਜਿਸਦੇ ਚੱਲਦੇ ਅਜਨਾਲਾ ਵਿਖੇ ਡੀ.ਐੱਸ.ਪੀ. ਅਜਨਾਲਾ ਵੱਲੋਂ ਅੱਜ ਨਾਕੇਬੰਦੀ ਕਰ ਲੋਕਾਂ ਨੂੰ ਨਵੀਆਂ ਗਾਈਡਲਾਈਨਾਂ ਮੁਤਾਬਿਕ ਜਾਗਰੂਕ ਕੀਤਾ ਗਿਆ।
ਕੋਰੋਨਾ ਸਬੰਧੀ ਅਜਨਾਲਾ ਪੁਲਿਸ ਸਖ਼ਤ, ਨਾਕਬੰਦੀ ਕਰਕੇ ਪੁਆਏ ਮਾਸਕ
ਭਾਰਤ ਵਿੱਚ ਕੋਰੋਨਾ ਦੀ ਵੈਕਸੀਨ ਆਉਣ ਤੋਂ ਬਾਅਦ ਜਿਥੇ ਲੋਕਾਂ ਵਿੱਚ ਭਾਰੀ ਰਾਹਤ ਮਹਿਸੂਸ ਕੀਤੀ ਗਈ ਸੀ, ਉੱਥੇ ਹੀ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਇੱਕ ਵਾਰ ਫਿਰ ਪੰਜਾਬ ਪੁਲਿਸ ਸਖ਼ਤ ਦਿਖਾਈ ਦੇ ਰਹੀ ਹੈ।
ਤਸਵੀਰ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਰਕਾਰ ਦੁਆਰਾ ਜਾਰੀ ਨਵੀਆਂ ਹਿਦਾਇਤਾਂ ਮੁਤਾਬਿਕ ਨਾਕੇਬੰਦੀ ਕਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮਾਸਕ ਪਾਏ ਪਾਉਣ ਪ੍ਰਤੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆ ਹਦਾਇਤਾਂ ਦੀ ਪਾਲਣਾ ਕਰਨ ਨਹੀਂ ਤਾਂ ਸਖ਼ਤੀ ਦਿਖਾਈ ਜਾਵੇਗੀ।