ਅੰਮ੍ਰਿਤਸਰ : ਸੜਕਾਂ ਤੇ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ 'ਤੇ ਨਗਰ ਨਿਗਮ ਵੱਲੋਂ ਸਖ਼ਤੀ ਦਿਖਾਈ ਗਈ ਹੈ। ਇਨ੍ਹਾਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਲਈ ਸੋਮਵਾਰ ਨੂੰ ਨਗਰ ਨਿਗਮ ਦੀ ਟੀਮ ਹਰਕਤ ਵਿੱਚ ਆਈ ਅਤੇ ਸੋਮਵਾਰ ਸਵੇਰੇ ਹੀ ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਲੋਕਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜੇ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਐਕਸ਼ਨ ਲਿਆ ਗਿਆ।
ਅੰਮ੍ਰਿਤਸਰ: ਮਜੀਠਾ ਰੋਡ ਤੋਂ ਹਟਾਏ ਗਏ ਨਜਾਇਜ਼ ਕਬਜ਼ੇ
ਅੰਮ੍ਰਿਤਸਰ 'ਚ ਨਜਾਇਜ਼ ਕਬਜ਼ਿਆਂ 'ਤੇ ਨਗਰ ਨਿਗਮ ਵੱਲੋਂ ਸਖ਼ਤੀ ਦਿਖਾਈ ਗਈ। ਇਨ੍ਹਾਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸੋਮਵਾਰ ਨੂੰ ਨਗਰ ਨਿਗਮ ਦੀ ਟੀਮ ਹਰਕਤ ਵਿੱਚ ਆਈ ਅਤੇ ਸੋਮਵਾਰ ਸਵੇਰੇ ਹੀ ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਨਜਾਇਜ਼ ਕਬਜ਼ਿਆਂ 'ਤੇ ਸਖ਼ਤ ਕਾਰਵਾਈ ਕੀਤੀ ਗਈ।
ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਸ਼ਾਂਤ ਭਾਟੀਆ ਨੇ ਕਿਹਾ ਕਿ ਲੋਕਾਂ ਨੇ ਸੜਕਾਂ ਦੇ ਕਿਨਾਰਿਆਂ 'ਤੇ ਆਪਣੇ ਕਬਜ਼ੇ ਕੀਤੇ ਹੋਏ ਸੀ ਜਿਸ ਲਈ ਇਨ੍ਹਾਂ ਨੂੰ ਕਈ ਵਾਰ ਚੇਤਾਵਨੀ ਵੀ ਦਿੱਤੀ ਜਾ ਚੁੱਕੀ ਸੀ। ਪਰ ਫਿਰ ਵੀ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਨਾ ਹਟਾਏ ਜਾਣ 'ਤੇ ਸੋਮਵਾਰ ਨੂੰ ਸਖ਼ਤ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ : ਕੰਮਪਿਊਟਰ ਤੋਂ ਵੀ ਤੇਜ਼ ਹੈ ਸਾਯੋਨਿਕਾ ਦਾ ਦਿਮਾਗ
ਸੁਸ਼ਾਂਤ ਭਾਟੀਆ ਨੇ ਕਿਹਾ ਕਿ ਸਰਕਾਰ ਵੱਲੋਂ ਪੌਦੇ ਲਾਓ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਹੜੀ ਅੰਮ੍ਰਿਤਸਰ ਵਿਚ ਜੋਰ-ਸ਼ੋਰ ਨਾਲ ਚੱਲ ਰਹੀ ਹੈ ਤੇ ਉਨ੍ਹਾਂ ਕਿਹਾ ਸੜਕਾਂ 'ਤੇ ਪੌਦੇ ਲਗਾਏ ਜਾਣੇ ਚਾਹੀਦੇ ਹਨ ਜਿਸ ਵਜ੍ਹਾ ਕਰਕੇ ਇਹ ਕਬਜੇ ਹਟਾਏ ਗਏ ਹਨ।