ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਉਤੇ ਰਹੇਗੀ ਪੁਲਿਸ ਦੀ "ਤੀਜੀ ਅੱਖ" ਅੰਮ੍ਰਿਤਸਰ :ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਸਾਰੀ ਗੂਰੂ ਨਗਰੀ ਵਿਚ ਸਿਸਿਟੀਵੀ ਕੈਮਰੇ ਲਗਾਏ ਜਾ ਰਹੇ ਹਨ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਵੀ ਇਸ ਨੂੰ ਲੈ ਕੇ ਹੁਕਮ ਜਾਰੀ ਕੀਤੇ ਗਏ ਹਨ, ਜਿਸਦੇ ਚੱਲਦਿਆਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੱਲੋ ਇਸ ਕੰਮ ਵਿੱਚ ਕਾਫੀ ਤੇਜ਼ੀ ਲਿਆਂਦੀ ਜਾ ਰਹੀ ਹੈ। ਲਗਾਤਾਰ ਵੱਧ ਰਹੇ ਅਪਰਾਧ ਤੇ ਟਰੈਫਿਕ ਜਾਮ ਨੂੰ ਕੰਟਰੋਲ ਕਰਨ ਲਈ ਗੁਰੂ ਨਗਰੀ ਵਿੱਚ 1114 ਦੇ ਕਰੀਬ ਸ਼ਹਿਰ ਦੇ ਅੰਦਰ ਦਾਖਲ ਹੋਣ ਵਾਲੇ ਰਸਤੇ ਦਰਬਾਰ ਸਾਹਿਬ ਦੇ ਏਰੀਆ ਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉਤੇ ਇਹ ਸਿਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ।
ਇਸ ਮੌਕੇ ਗੱਲਬਾਤ ਕਰਦੇ ਹੋਏ ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸਾਰੇ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ। ਇੱਕ ਦੋ ਮਹੀਨਿਆਂ ਵਿਚ ਬਾਕੀ ਵੀ ਸਾਰੇ ਕੈਮਰੇ ਲੱਗਾ ਦਿੱਤੇ ਜਾਣਗੇ।
ਸ਼ਹਿਰ ਵਿੱਚ ਲੱਗੇ 700 ਦੇ ਕਰੀਬ ਕੈਮਰੇ :ਉਨ੍ਹਾਂ ਕਿਹਾ ਕਿ 700 ਦੇ ਕਰੀਬ ਕੈਮਰੇ ਸ਼ਹਿਰ ਵਿਚ ਲੱਗ ਚੁੱਕੇ ਹਨ ਤੇ ਬਾਕੀ ਕੈਮਰੇ ਵੀ ਜਲਦੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਇਹ ਕੈਮਰੇ ਲਗਾਏ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਨੂੰਨ ਦੀ ਉਲੰਘਨਾ ਕਰਦਾ ਹੈ ਜਾ ਰੈੱਡ ਲਾਈਟ ਜ਼ਮਪ ਕਰਦਾ ਹੈ ਇਸ ਕੈਮਰੇ ਦੀ ਮਦਦ ਨਾਲ ਉਸਦਾ ਗੱਡੀ ਨੰਬਰ ਨੋਟ ਕਰਕੇ ਚਲਾਨ ਉਸਦੇ ਘਰ ਭੇਜੀਆ ਜਾਏਗਾ ਉਣਾ ਕਿਹਾ ਕਿ ਇਸ ਨਾਲ ਅਪਰਾਧ ਨੂੰ ਕੰਟਰੋਲ ਕਰਨ ਵਿੱਚ ਕਾਫੀ ਮਦਦ ਮਿਲੇਗੀ।
ਈ-ਚਲਾਨ ਦੀ ਸੇਵਾ ਜਲਦ ਕੀਤੀ ਜਾਵੇਗੀ ਸ਼ੁਰੂ :ਉਨ੍ਹਾਂ ਕਿਹਾ ਕਿ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਇਨ੍ਹਾਂ ਕੈਮਰਿਆਂ ਰਾਹੀਂ ਪਤਾ ਲੱਗ ਸਕੇਗਾ ਤੇ ਉਸਦੀ ਮਦਦ ਲਈ ਵੀ ਟੀਮਾਂ ਭੇਜੀਆ ਜਾ ਸਕਣਗੀਆਂ। ਅੰਮ੍ਰਿਤਸਰ ਵਿੱਚ ਦਾਖਲ ਹੋਣ ਵਾਲੀਆਂ ਸੜਕਾਂ ਅਤੇ ਸਾਰੇ ਮਹੱਤਵਪੂਰਨ ਸਥਾਨਾਂ ਉਤੇ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਨਗਰ ਨਿਗਮ ਦਫਤਰ ਵਿੱਚ ਬਣਾਏ ਗਏ ਕੰਟਰੋਲ ਰੂਮ ਵਿੱਚ 24 ਘੰਟੇ ਸਟਾਫ ਤਾਇਨਾਤ ਰਹੇਗਾ ਤੇ ਈ ਚਾਲਾਨ ਦੀ ਸੇਵਾ ਜਲਦ ਆਰੰਭ ਕੀਤੀ ਜਾਵੇਗੀ। ਇਸ ਨਾਲ ਜੁਰਮ ਕੰਟਰੋਲ ਕਰਨ ਚ ਵੱਡੀ ਮਦਦ ਮਿਲੇਗੀ।