ਪੰਜਾਬ

punjab

ETV Bharat / state

ਦਿਨ ਦਿਹਾੜੇ ਔਰਤ ਦਾ ਹੋਇਆ ਬੇਰਹਿਮੀ ਨਾਲ ਕਤਲ - ਬੇਰਹਿਮੀ ਨਾਲ ਕਤਲ

ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚ ਲਾਅ ਐਂਡ ਆਰਡਰ ਮੇਨਟੇਨ ਰੱਖਣ ਦੇ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਅਤੇ ਇਹ ਦਾਅਵੇ ਜ਼ਮੀਨੀ ਪੱਧਰ ਤੇ ਕਿੰਨੀ ਸੱਚਾਈ ਬਿਆਨ ਕਰਦੇ ਹਨ, ਇਸ ਦੀਆਂ ਤਾਜ਼ਾ ਤਸਵੀਰਾਂ ਅੰਮ੍ਰਿਤਸਰ ਦੀ ਵੱਲਾ ਮੰਡੀ ਤੋਂ ਸਾਹਮਣੇ ਆ ਰਹੀਆਂ ਹਨ। ਜਿੱਥੇ ਸਵੇਰੇ ਵੇਲੇ ਇਕ ਲੜਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦਿਨ ਦਿਹਾੜੇ ਔਰਤ ਦਾ ਹੋਇਆ ਬੇਰਹਿਮੀ ਨਾਲ ਕਤਲ
ਦਿਨ ਦਿਹਾੜੇ ਔਰਤ ਦਾ ਹੋਇਆ ਬੇਰਹਿਮੀ ਨਾਲ ਕਤਲ

By

Published : Dec 8, 2021, 10:32 PM IST

ਅੰਮ੍ਰਿਤਸਰ: ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚ ਲਾਅ ਐਂਡ ਆਰਡਰ ਮੇਨਟੇਨ ਰੱਖਣ ਦੇ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਅਤੇ ਇਹ ਦਾਅਵੇ ਜ਼ਮੀਨੀ ਪੱਧਰ ਤੇ ਕਿੰਨੀ ਸੱਚਾਈ ਬਿਆਨ ਕਰਦੇ ਹਨ, ਇਸ ਦੀਆਂ ਤਾਜ਼ਾ ਤਸਵੀਰਾਂ ਅੰਮ੍ਰਿਤਸਰ ਦੀ ਵੱਲਾ ਮੰਡੀ ਤੋਂ ਸਾਹਮਣੇ ਆ ਰਹੀਆਂ ਹਨ। ਜਿੱਥੇ ਸਵੇਰੇ ਵੇਲੇ ਇਕ ਲੜਕੀ ਦਾ ਬੇਰਹਿਮੀ ਨਾਲ ਕਤਲ (Girl brutally murdered) ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ (Amritsar) ਵਿੱਚ ਸਵੇਰ ਵੇਲੇ ਸਭ ਤੋਂ ਜ਼ਿਆਦਾ ਭੀੜ ਭਾੜ ਵਾਲੀ ਜਗ੍ਹਾ ਮੰਨੀ ਜਾਂਦੀ ਵੱਲਾ ਮੰਡੀ ਵਿਚ ਇਕ ਔਰਤ ਦਾ ਕਤਲ (Girl brutally murdered) ਹੋ ਗਿਆ। ਇਹ ਕਤਲ ਇੱਕ ਅਣਪਛਾਤੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹੈ।

ਦਿਨ ਦਿਹਾੜੇ ਔਰਤ ਦਾ ਹੋਇਆ ਬੇਰਹਿਮੀ ਨਾਲ ਕਤਲ

ਇਸ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਿਸ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਔਰਤ ਦੀ ਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਔਰਤ ਦਾ ਨਾਮ ਗੁਰਪ੍ਰੀਤ ਕੌਰ ਹੈ ਅਤੇ ਇਹ ਨਸ਼ੇ ਦੀ ਆਦੀ ਸੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ, ਉਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ:6 ਦਿਨਾਂ ਤੋਂ ਲਾਪਤਾ ਬੱਚੀ ਦੀ ਮਿਲੀ ਲਾਸ਼, ਮਚਿਆ ਹੜਕੰਪ

ਦੂਜੇ ਪਾਸੇ ਇਸ ਮਾਮਲੇ 'ਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਵੇਰ ਵੇਲੇ ਅੰਮ੍ਰਿਤਸਰ ਦੀ ਵੱਲਾ ਮੰਡੀ ਵਿਚ ਗੁਰਪ੍ਰੀਤ ਨਾਮਕ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਰੀ ਹੈ ਅਤੇ ਮ੍ਰਿਤਕ ਔਰਤ ਦੇ ਪਤੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਬਿਆਨਾਂ ਦੇ ਆਧਾਰ ਤੇ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਚ ਪਿਛਲੇ ਕੁਝ ਦਿਨ੍ਹਾਂ ਤੋਂ ਲੁਟੇਰਿਆਂ ਵੱਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਲੈ ਕੇ ਸ਼ਰ੍ਹੇਆਮ ਹੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨ ਹੀ ਰਾਤ ਦੇ ਸਮੇਂ ਇੱਕ ਵੇਟਰ ਦਾ ਕੁਝ ਲੁਟੇਰਿਆਂ ਵੱਲੋਂ ਲੁੱਟ ਦੀ ਨੀਅਤ ਨਾਲ ਕਤਲ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਕੁਝ ਹੀ ਦਿਨ੍ਹਾਂ ਬਾਅਦ ਇਸ ਤਰ੍ਹਾਂ ਦੀ ਘਟਨਾ ਪੁਲਿਸ 'ਤੇ ਸਵਾਲੀਆਂ ਚਿੰਨ ਬਣਦੀ ਹੈ।

ਇਹ ਵੀ ਪੜ੍ਹੋ:ਅਗਵਾ ਕਰਕੇ 18 ਸਾਲਾਂ ਨੌਜਵਾਨ ਦਾ ਕਤਲ

ABOUT THE AUTHOR

...view details