ਪੰਜਾਬ

punjab

100 ਦੇ ਕਰੀਬ ਪਾਕਿਸਤਾਨੀ ਹਿੰਦੂ ਯਾਤਰੀਆਂ ਦਾ ਜਥਾ ਭਾਰਤ ਪੁੱਜਾ, ਯਾਤਰੀ 25 ਦਿਨ ਦੇ ਦੌਰੇ ਦੌਰਾਨ ਕਰਨਗੇ ਧਾਰਮਿਕ ਸਥਾਨਾਂ ਦੇ ਦਰਸ਼ਨ

By

Published : May 12, 2023, 8:50 PM IST

100 ਹਿੰਦੂ ਯਾਤਰੀਆਂ ਦੇ ਕਰੀਬ ਜਥਾ ਪਾਕਿਸਤਾਨ ਦੇ ਸਿੰਧ ਸ਼ਹਿਰ ਤੋਂ ਭਾਰਤ ਪੁੱਜਾ ਹੈ। ਇਹ ਜਥਾ ਅਟਾਰੀ ਵਾਹਘਾ ਸਰਹੱਦ ਰਾਹੀਂ ਭਾਰਤ ਪਹੁੰਚਿਆ। ਜਥਾ ਆਪਣੀ 25 ਦਿਨ ਦੀ ਭਾਰਤ ਯਾਤਰਾ ਦੌਰਾਨ ਹਰਿਦਵਾਰ ਦੇ ਨਾਲ-ਨਾਲ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਕਰੇਗਾ।

A procession of around 100 Pakistani Hindu pilgrims arrived in Amritsar
100 ਦੇ ਕਰੀਬ ਪਾਕਿਸਤਾਨੀ ਹਿੰਦੂ ਯਾਤਰੀਆਂ ਦਾ ਜਥਾ ਭਾਰਤ ਪੁੱਜਾ, ਯਾਤਰੀ 25 ਦਿਨ ਦੇ ਦੌਰੇ ਦੌਰਾਨ ਕਰਨਗੇ ਧਾਰਮਿਕ ਸਥਾਨਾਂ ਦੇ ਦਰਸ਼ਨ

100 ਦੇ ਕਰੀਬ ਪਾਕਿਸਤਾਨੀ ਹਿੰਦੂ ਯਾਤਰੀਆਂ ਦਾ ਜਥਾ ਭਾਰਤ ਪੁੱਜਾ, ਯਾਤਰੀ 25 ਦਿਨ ਦੇ ਦੌਰੇ ਦੌਰਾਨ ਕਰਨਗੇ ਧਾਰਮਿਕ ਸਥਾਨਾਂ ਦੇ ਦਰਸ਼ਨ

ਅੰਮ੍ਰਿਤਸਰ: ਅੱਜ ਪਾਕਿਸਤਾਨ ਦੇ ਸਿੰਧ ਸ਼ਹਿਰ ਤੋਂ ਹਿੰਦੂ ਯਾਤਰੂਆਂ ਦਾ ਜਥਾ ਅਟਾਰੀ ਵਾਘਾ ਸਰਹੱਦ ਰਾਹੀਂ ਭਾਰਤ ਪੁੱਜਾ। 100 ਦੇ ਕਰੀਬ ਹਿੰਦੂ ਯਾਤਰੂਆਂ ਦਾ ਇਹ ਜਥਾ ਭਾਰਤ ਵਿੱਚ ਘੁੰਮਣ ਲਈ ਆਇਆ ਹੈ। ਇਹ ਜਥਾ 25 ਦਿਨ ਦੇ ਵੀਜੇ ਉੱਤੇ ਭਾਰਤ ਵਿੱਚ ਦਾਖ਼ਿਲ ਹੋਈਆ ਹੈ। ਹਿੰਦੂ ਯਾਤਰੂਆਂ ਦਾ ਜੱਥਾ ਅਟਾਰੀ ਸਰਹੱਦ ਤੋਂ ਹਰਿਦੁਆਰ ਅਤੇ ਜੋਧਪੁਰ ਅਤੇ ਫਿਰ ਜੈਸਲਮੇਰ ਜਾਏਗਾ।

100 ਦੇ ਕਰੀਬ ਹਿੰਦੂ ਯਾਤਰੂਆਂ ਦਾ ਜਥਾ ਭਾਰਤ ਵਿੱਚ:ਇਸ ਜਥੇ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ। ਇਹ ਜੱਥਾ ਆਪਣੇ ਪਰਿਵਾਰਾਂ ਨੂੰ ਨਾਲ ਲੈਕੇ ਆਇਆ ਹੈ ਅਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਜਥਾ ਹੁਣ ਪਾਕਿਸਤਾਨ ਵਾਪਿਸ ਨਹੀਂ ਜਾਵੇਗਾ। ਇਹ ਜਥਾ ਭਾਰਤ ਵਿੱਚ ਹੀ ਰਹਿਣ ਲਈ ਆਇਆ ਹੈ ਅਤੇ ਆਪਣੇ ਪਰਿਵਾਰਾਂ ਨੂੰ ਨਾਲ ਲੈਕੇ ਆਇਆ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ 100 ਦੇ ਕਰੀਬ ਹਿੰਦੂ ਯਾਤਰੂਆਂ ਦਾ ਜਥਾ ਭਾਰਤ ਵਿੱਚ 25ਦਿਨ ਦੇ ਵੀਜੇ ਉੱਤੇ ਘੁੰਮਣ ਲਈ ਆਈਆ ਹੈ। ਇਹ ਜਥਾ ਇੱਥੋਂ ਹਰਿਦਵਾਰ ਦੇ ਲਈ ਰਵਾਨਾ ਹੋਇਆ। ਇਸ ਮੌਕੇ ਜਥੇ ਦੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪਾਕਿਸਤਾਨ ਦੇ ਸਿੰਧ ਸ਼ਹਿਰ ਤੋਂ ਆਏ ਹਨ ਅਤੇ ਇਸ ਜਥੇ ਵਿੱਚ ਔਰਤਾਂ ਸਮੇਤ ਬੱਚੇ ਵੀ ਸ਼ਾਮਿਲ ਹਨ।



  1. ਅਤੀਕ-ਅਸ਼ਰਫ ਕਤਲ ਕਾਂਡ ਦੇ ਮੁਲਜ਼ਮਾਂ ਦੀ ਵੀਡੀਓ ਕਾਨਫਰੰਸਿੰਗ, 14 ਦਿਨਾਂ ਦਾ ਪੁਲਿਸ ਰਿਮਾਂਡ ਵਧਾਇਆ
  2. ਨਹਿਰੀ ਪਾਣੀ ਛੱਡ ਟਿਊਬਵੈਲਾਂ 'ਤੇ ਨਿਰਭਰ ਹੋਏ ਪੰਜਾਬ ਦੇ ਕਿਸਾਨ, 72 ਫੀਸਦੀ ਖੇਤੀ ਲਈ ਵਰਤਿਆ ਜਾਂਦਾ ਹੈ ਧਰਤੀ ਹੇਠਲਾ ਪਾਣੀ, 150 'ਚੋ 117 ਬਲਾਕ ਡਾਰਕ ਜ਼ੋਨ 'ਚ
  3. ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ੇ ਲੱਗਣਗੇ ਮੈਟਲ ਡਿਟੈਕਟਰ, ਸੰਗਤ ਦੀ ਸੁਰੱਖਿਆ ਲਈ ਲਿਆ ਜਾ ਰਿਹਾ ਫੈਸਲਾ !

ਪਿਛਲੇ ਸਮੇਂ ਦੌਰਾਨ ਵੀ ਆਇਆ ਜਥਾ:ਦੱਸ ਦਈਏ ਸਾਲ 2021 ਵਿੱਚ ਵੀ 60 ਪਾਕਿਸਤਾਨੀ ਯਾਤਰੀਆਂ ਦਾ ਜਥਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਭਾਰੀ ਸੁਰੱਖੀਆ ਹੇਠ ਪਾਕਿਸਤਾਨ ਅਟਾਰੀ ਵਾਹਘਾ ਸਰਹੱਦ ਰਾਹੀਂ ਰਵਾਨਾ ਹੋਇਆ ਸੀ। ਪਾਕਿਸਤਾਨੀ ਯਾਤਰੀਆਂ ਨੇ ਦੱਸਿਆ ਸੀ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੋ ਦੋਵੇ ਮੁਲਕਾਂ ਦੀ ਸਰਕਾਰਾਂ ਦੀ ਸਪੈਸ਼ਲ ਪਰਮਿਸ਼ਨ ’ਤੇ ਸਾਨੂੰ ਇਸ ਯਾਤਰਾ ਦੌਰਾਨ ਹਜਰਤ ਖਵਾਜਾ ਨਿਜ਼ਾਮੁਦੀਨ ਚਿਸ਼ਤੀ ਦੀ ਦਰਗਾਹ ਦੇ ਦਸ ਦਿਨ ਦੇ ਵੀਜੇ ਉੱਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਜਿਸ ਲਈ ਉਹ ਦੋਵੇ ਮੁਲਕਾਂ ਦੀਆ ਸਰਕਾਰਾਂ ਦਾ ਸ਼ੁਕਰੀਆ ਅਦਾ ਕਰਦੇ ਨੇ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਟਰੇਨ ਦਿੱਲੀ ਤੋਂ ਅੰਮ੍ਰਿਤਸਰ ਪਹੁੰਚੀ ਅਤੇ ਇਸ ਤੋਂ ਬਾਅਦ ਉਹ ਅਟਾਰੀ ਵਾਹਘਾ ਸਰਹੱਦ ਰਾਹੀਂ ਵਤਨ ਵਾਪਸੀ ਕਰ ਗਏ। ਪਰੋਟੌਕੌਲ ਅਧਿਕਾਰੀ ਅਰੁਣ ਪਾਲ ਨੇ ਦੱਸਿਆ ਸੀ ਕਿ ਪਾਕਿਸਤਾਨੀ ਯਾਤਰੀਆ ਦਾ ਜਥਾ ਆਪਣੀ ਯਾਤਰਾ ਮੁਕੰਮਲ ਕਰਕੇ ਵਤਨ ਵਾਪਸੀ ਲਈ ਦਿੱਲੀ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਪਹੁੰਚਿਆ। ਜਿਸ ਨੂੰ ਭਾਰੀ ਪੁਲਿਸ ਸੁਰਖਿਆ ਵਿਚ ਅਟਾਰੀ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਭੇਜਿਆ ਗਿਆ। ਆਪਣੀ ਇਸ ਯਾਤਰਾ ਦੌਰਾਨ ਯਾਤਰੀ ਬਹੁਤ ਖੁਸ਼ ਨਜਰ ਆਏ ਅਤੇ ਸਰਕਾਰਾ ਦਾ ਇਸ ਸਪੈਸ਼ਲ ਵੀਜੇ ਲਈ ਧੰਨਵਾਦ ਵੀ ਕੀਤਾ।

ABOUT THE AUTHOR

...view details