ਪੰਜਾਬ

punjab

By

Published : Feb 8, 2021, 6:51 PM IST

ETV Bharat / state

ਸਰਹੱਦੀ ਇਲਾਕੇ 'ਚੋਂ ਰੇਤ ਭਰਨ ਗਏ ਵਿਅਕਤੀ ਦੀ ਠੰਢ ਲੱਗਣ ਨਾਲ ਮੌਤ

ਸਰਹੱਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਰਾਵੀ ਦਰਿਆ ਪੱਤਣ ਕੋਟਰਜਾਦਾ 'ਤੇ ਚਲ ਰਹੇ ਰੇਤਾ ਦੀ ਖੱਡ ਤੋਂ ਰੇਤਾ ਲੈਣ ਆਏ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦਾ ਨਾਂਅ ਨਿਰਮਲ ਸਿੰਘ ਹੈ।

ਸਰਹੱਦੀ ਇਲਾਕੇ 'ਚੋਂ ਰੇਤ ਭਰਨ ਗਏ ਵਿਅਕਤੀ ਦੀ ਠੰਢ ਲੱਗਣ ਨਾਲ ਮੌਤ
ਸਰਹੱਦੀ ਇਲਾਕੇ 'ਚੋਂ ਰੇਤ ਭਰਨ ਗਏ ਵਿਅਕਤੀ ਦੀ ਠੰਢ ਲੱਗਣ ਨਾਲ ਮੌਤ

ਅੰਮ੍ਰਿਤਸਰ: ਸਰਹੱਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਰਾਵੀ ਦਰਿਆ ਪੱਤਣ ਕੋਟਰਜਾਦਾ 'ਤੇ ਚੱਲ ਰਹੇ ਰੇਤਾ ਦੀ ਖੱਡ ਤੋਂ ਰੇਤਾ ਲੈਣ ਆਏ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦਾ ਨਾਂਅ ਨਿਰਮਲ ਸਿੰਘ ਹੈ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਰੇਤ ਦਾ ਕੰਮ ਕਰਦੇ ਸੀ ਅਤੇ ਪਿੰਡ ਕੋਟਰਜਾਦਾ ਰਾਵੀ ਦਰਿਆ ਵਿੱਚੋਂ ਚਲ ਰਹੀ ਰੇਤਾ ਦੀ ਖੱਡ ਵਿਚੋਂ ਪਿਛਲੇ ਤਿੰਨ ਦਿਨਾਂ ਤੋਂ ਰੇਤ ਲੈਣ ਆਏ ਹੋਏ ਸਨ। ਇਸ ਦੌਰਾਨ ਦੋ ਦਿਨ ਬੀਤ ਜਾਣ ਉੱਤੇ ਵੀ ਉਨ੍ਹਾਂ ਦੀ ਟਰਾਲੀ ਨਾ ਭਰੇ ਜਾਣ ਕਾਰਨ ਉਨ੍ਹਾਂ ਨੂੰ ਰਾਤ ਠੰਢ ਵਿੱਚ ਠਹਿਰਨਾ ਪਿਆ ਅਤੇ ਜਿੱਥੇ ਠੰਢ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ABOUT THE AUTHOR

...view details