ਅੰਮ੍ਰਿਤਸਰ: ਬੀਤੇ 24 ਘੰਟਿਆਂ ਵਿੱਚ ਅੰਮ੍ਰਿਤਸਰ ‘ਚ ਕੋਰੋਨਾ ਦੇ 674 ਨਵੇਂ ਮਾਮਲਿਆ ਦੀ ਪੁਸ਼ਟੀ ਹੋਈ ਹੈ ਅਤੇ 16 ਜਾਨਾਂ ਗਈਆਂ ਹਨ।
ਅੰਮ੍ਰਿਤਸਰ ‘ਚ ਕੋਰੋਨਾ ਦੇ 674 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ, 16 ਮੌਤਾਂ
ਬੀਤੇ 24 ਘੰਟਿਆਂ ਵਿੱਚ ਅੰਮ੍ਰਿਤਸਰ ‘ਚ ਕੋਰੋਨਾ ਦੇ 674 ਨਵੇਂ ਮਾਮਲਿਆ ਦੀ ਪੁਸ਼ਟੀ ਹੋਈ ਹੈ ਅਤੇ 16 ਜਾਨਾਂ ਗਈਆਂ ਹਨ।
ਫ਼ੋਟੋ
ਜ਼ਿਲ੍ਹਾ ਅੰਮ੍ਰਿਤਸਰ ‘ਚ ਕੋਰੋਨਾ ਮਹਾਂਮਾਰੀ ਨੇ ਜਿਥੇ ਹੋਰ 16 ਮਨੁੱਖੀ ਜਾਨਾਂ ਨਿਗਲੀਆਂ ਹਨ, ਉਥੇ 674 ਨਵੇਂ ਮਾਮਲੇ ਸਾਹਮਣੇ ਆਈ ਹੈ। ਮਰੀਜ਼ਾਂ ਦੀ ਪੁਸ਼ਟੀ ਕਰਦਿਆਂ ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪੁਸ਼ਟੀ ਹੋਏ 674 ਮਰੀਜਾਂ ਵਿੱਚ 511 ਨਵੇਂ ਹਨ। 163 ਪਹਿਲਾਂ ਤੋਂ ਹੀ ਪੌਜ਼ੀਟਿਵ ਮਰੀਜ਼ਾਂ ਦੇ ਸਪੰਰਕ ਵਿੱਚ ਆਏ ਵਿਅਕਤੀ ਹਨ। ਇਸ ਨਾਲ ਇਥੇ ਹੁਣ ਤੱਕ ਕੁੱਲ ਮਰੀਜ਼ਾਂ ਦੀ ਗਿਣਤੀ 34176 , ਤੱਕ ਪੁੱਜ ਗਈ ਹੈ। ਜਿੰਨਾ ਵਿੱਚੋ 1014 ਦੀ ਮੌਤ ਹੋਣ ਅਤੇ 28156 ਮਰੀਜ਼ਾਂ ਦੇ ਠੀਕ ਹੋਣ ਨਾਲ ਇਥੇ ਕੋਰੋਨਾ ਦੇ ਐਕਟਿਵ ਮਰੀਜ਼ 5006 ਜੇਰੇ ਇਲਾਜ ਹਨ।