ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਭਾਰਤ ਵਿੱਚ ਲੱਗੀ ਤਾਲਾਬੰਦੀ ਕਾਰਨ ਬਹੁਤ ਸਾਰੇ ਪਾਕਿਸਤਾਨੀ ਪਰਿਵਾਰ ਹਨ ਜੋ ਸਰਹੱਦ ਦੇ ਸੀਲ ਹੋਣ ਤੋਂ ਬਾਅਦ ਭਾਰਤ ਵਿੱਚ ਫਸ ਗਏ ਸਨ ਅਤੇ ਬਹੁਤ ਸਾਰੇ ਭਾਰਤੀ ਅਜੇ ਵੀ ਪਾਕਿਸਤਾਨ ਵਿਚ ਫਸੇ ਹੋਏ ਹਨ।
434 ਪਾਕਿਸਤਾਨੀ ਅਟਾਰੀ ਸਰਹੱਦ ਰਾਹੀਂ ਪਰਤੇ ਪਾਕਿਸਤਾਨ - ਕੋਰੋਨਾ ਵਾਇਰਸ
ਕੋਰੋਨਾ ਵਾਇਰਸ ਕਾਰਨ ਭਾਰਤ ਵਿੱਚ ਲੱਗੀ ਤਾਲਾਬੰਦੀ ਕਾਰਨ ਬਹੁਤ ਸਾਰੇ ਪਾਕਿਸਤਾਨੀ ਪਰਿਵਾਰ ਅਤੇ ਵਿਦਿਆਰਥੀ ਭਾਰਤ ਵਿੱਚ ਫਸੇ ਸਨ, ਇਨ੍ਹਾਂ ਵਿੱਚੋਂ ਕਰੀਬ 434 ਵਿਦਿਆਰਥੀ ਤੇ ਹੋਰ ਵਿਅਕਤੀ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਾਪਸ ਪਰਤੇ।
ਇਸ ਤਹਿਤ ਵੀਰਵਾਰ ਨੂੰ 434 ਦੇ ਕਰੀਬ ਲੋਕ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਰਤੇ। ਪਾਕਿਸਤਾਨੀ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਕਿਸੇ ਕਾਰਨ ਕਰਕੇ ਭਾਰਤ ਆਏ ਸੀ ਪਰ ਮਹਾਂਮਾਰੀ ਕਾਰਨ ਲੱਗੀ ਤਾਲਾਬੰਦੀ ਕਾਰਨ ਉਹ ਭਾਰਤ ਵਿਚ ਫੱਸ ਗਏ ਸਨ ਪਰ ਅੱਜ ਉਨ੍ਹਾਂ ਦੀ ਆਪਣੇ ਵਤਨ ਵਾਪਸੀ ਹੋ ਰਹੀ ਹੈ। ਉਨ੍ਹਾਂ ਦਾ ਘਰ ਪਾਕਿਸਤਾਨ ਵਿੱਚ ਹੈ ਅਤੇ ਅੱਜ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਖੁਸ਼ ਹਨ।
ਉੱਚ ਪੁਲਿਸ ਅਧਿਕਾਰੀ ਮੁਤਾਬਕ ਵਾਪਸ ਪਾਕਿਸਤਾਨ ਪਰਤ ਰਹੇ 434 ਲੋਕਾਂ 'ਚ ਜੰਮੂ-ਕਸ਼ਮੀਰ ਦੇ 354 ਵਿਦਿਆਰਥੀ ਵੀ ਸ਼ਾਮਲ ਹਨ, ਜੋ ਪਾਕਿਸਤਾਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਪੜ੍ਹਦੇ ਹਨ। ਇਨ੍ਹਾਂ ਦੇ ਕਾਲਜ ਪਾਕਿਸਤਾਨ ਵਿੱਚ ਖੁੱਲ੍ਹ ਗਏ ਹਨ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਤੋਂ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲ ਗਈ ਹੈ।