ਅੰਮ੍ਰਿਤਸਰ: ਬਿਤੇ ਦਿਨੀਂ ਅੰਮ੍ਰਿਤਸਰ ਤੋਂ ਨਮਕ ਦੇ ਪੈਕਟਾਂ 'ਚੋਂ ਬਰਾਮਦ 532 ਕਿਲੋਂ ਹੈਰੋਇਨ ਦੀ ਤਫਤੀਸ ਚੱਲ ਹੀ ਰਹੀ ਸੀ ਕਿ ਅਟਾਰੀ ਸਟੇਸ਼ਨ ਤੋਂ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈੱਸ ਦੀ ਇੱਕ ਬੋਗੀ ਦੇ ਬਾਹਰੋਂ 3 ਕਿਲੋਂ 45 ਗ੍ਰਾਮ ਹੈਰੋਇਨ ਫੜੀ ਗਈ ਹੈ। ਜਾਣਕਾਰੀ ਮੁਤਾਬਕ ਭਾਰਤ ਤੋਂ ਪਾਕਿਸਤਾਨ ਸਵਾਰੀਆਂ ਨੂੰ ਉਤਾਰ ਕੇ ਵਾਪਸ ਜਾ ਰਹੀ ਸਮਝੌਤਾ ਐਕਸਪ੍ਰੈੱਸ ਦੀ ਇੱਕ ਬੋਗੀ ਵਿੱਚੋਂ ਕਿਸੇ ਨੇ ਤਿੰਨ ਪੈਕਟ ਹੈਰੋਇਨ ਦੇ ਬਾਹਰ ਸੁੱਟ ਦਿੱਤੇ, ਜਿਸ ਨੂੰ ਜੀਆਰਪੀ ਨੇ ਕਬਜ਼ੇ 'ਚ ਲੈ ਲਿਆ ਹੈ। ਹੈਰੋਇਨ ਦੇ ਨਾਲ-ਨਾਲ ਦੋ ਪਾਕਿਸਤਾਨੀ ਸਿੰਮ ਕਾਰਡ ਵੀ ਬਰਾਮਦ ਕੀਤੇ ਗਏ ਹਨ। ਹੈਰੋਇਨ ਦੀ ਕੀਮਤ ਕੌਮਾਂਤਰੀ ਬਜਾਰ ਵਿੱਚ ਲਗਭਗ 15 ਕਰੋੜ 20 ਲੱਖ ਰੁਪਏ ਦੱਸਿਆ ਜਾ ਰਹੀ ਹੈ।
ਸਮਝੌਤਾ ਐਕਸਪ੍ਰੈੱਸ 'ਚੋਂ 3 ਕਿੱਲੋ ਹੈਰੋਇਨ ਸਣੇ ਦੋ ਪਾਕਿ ਸਿਮ ਬਰਾਮਦ - ਜੀਆਰਪੀ
ਅਟਾਰੀ ਸਟੇਸ਼ਨ ਤੋਂ ਸਮਝੌਤਾ ਐਕਸਪ੍ਰੈੱਸ ਦੇ ਬਾਹਰੋਂ ਜੀਆਰਪੀ ਨੇ 3 ਕਿਲੋਂ 45 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜੀਆਰਪੀ ਨੇ ਹੈਰੋਇਨ ਸਣੇ ਦੋ ਪਾਕਿ ਸਿਮ ਵੀ ਬਰਾਮਦ ਕੀਤੀ ਹੈ।
ਸਮਝੌਤਾ ਐਕਸਪ੍ਰੈੱਸ
ਇਸ ਘਟਨਾ ਦੇ ਵਾਪਰਨ ਦੇ ਨਾਲ ਭਾਰਤੀ ਏਜੰਸੀਆਂ ਦੇ ਅਧਿਕਾਰੀ ਵੀ ਸ਼ਕ ਦੇ ਦਇਰੇ ਵਿੱਚ ਆ ਗਈ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈੱਸ ਦੀ ਭਾਰਤ ਵਿੱਚ ਦਾਖ਼ਲ ਹੁੰਦੇ ਹੀ ਦੋ ਵਾਰ ਜਾਂਚ ਹੁੰਦੀ ਹੈ।
ਇਸ ਸਬੰਧੀ ਜੀਆਰਪੀ ਥਾਣਾ ਅੰਮ੍ਰਿਤਸਰ ਵੱਲੋਂ ਪਰਚਾ ਦਰਜ ਕਰ ਦੋਸ਼ੀਆਂ ਨੂੰ ਫੜਨ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਥਿਤ ਤਸਕਰਾਂ ਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਦੋਸ਼ੀ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।