ਅੰਮ੍ਰਿਤਸਰ: ਜ਼ਿਲ੍ਹਾ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਨਸ਼ੇ ਦੇ ਖਿਲਾਫ ਚਲਾਈ ਚਲਾਈ ਗਈ ਮੁਹਿਮ ਦੇ ਤਹਿਤ ਅੰਮ੍ਰਿਤਸਰ ਦੇ ਥਾਣਾ ਕੰਟਉਣ ਮੈਂਟ ਪੁਲਿਸ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਗੁਮਟਾਲਾ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ। ਜਦੋਂ ਮੁਖਬਰ ਦੀ ਸੂਚਨਾ ਦੇ ਅਧਾਰ 'ਤੇ ਨਾਕਾ ਬੰਦੀ ਦੌਰਾਨ ਇੱਕ ਸਫਾਰੀ ਗੱਡੀ ਕਾਲੇ ਰੰਗ ਦੀ ਰੁਕਣ ਦਾ ਇਸ਼ਾਰਾ ਕੀਤਾ ਤੇ ਨਾਕਾਬੰਦੀ ਵੇਖ ਕੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਮੌਕੇ 'ਤੇ ਪੁਲਿਸ ਨੇ ਕਾਬੂ ਕਰ ਲਿਆ।
ਗੱਡੀ ਵਿੱਚ ਦੋ ਨੌਜਵਾਨ ਸਵਾਰ ਸਨ। ਪੁਲਿਸ ਵੱਲੋਂ ਉਨ੍ਹਾਂ ਦੀ ਤੇ ਗੱਡੀ ਦੀ ਤਲਾਸ਼ੀ ਲਈ ਤੇ ਪੁਲਿਸ ਨੂੰ ਗੱਡੀ ਵਿੱਚੋਂ 290 ਗ੍ਰਾਮ ਹੀਰੋਇਨ ਮਿਲੀ। ਜਿਸਦੇ ਚੱਲਦੇ ਪੁਲਿਸ ਅਧਿਕਾਰੀ ਵੱਲੋਂ ਇਸ ਨੂੰ ਆਪਣੇ ਕਬਜੇ ਵਿਚ ਲੈਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
290 ਗ੍ਰਾਮ ਹੀਰੋਇਨ ਤੇ ਸਫਾਰੀ ਗੱਡੀ ਸਣੇ ਦੋ ਕਾਬੂ ਇਹ ਵੀ ਪੜ੍ਹੋ:ਦੋ ਵੱਖ-ਵੱਖ ਥਾਵਾਂ ਤੋਂ ਹੈਰੋਇਨ ਤੇ ਪਿਸਤੌਲ ਸਮੇਤ 2 ਨੌਜਵਾਨ ਕਾਬੂ
ਪੁਲਿਸ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਇਹ ਦਿੱਲੀ ਤੋਂ ਹੀਰੋਇਨ ਲਿਆ ਰਹੇ ਸਨ ਤੇ ਗੱਡੀ ਵਿੱਚ ਤਿੰਨ ਲੋਕ ਸਵਾਰ ਸਨ। ਜਿਹੜਾ ਕਿ ਇੱਕ ਵਿਅਕਤੀ ਰਸਤੇ ਵਿੱਚ ਉਤਰ ਗਿਆ ਸੀ। ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ ਤੇ ਇਨ੍ਹਾਂ ਦੇ ਕੋਲ ਜਿਹੜੀ ਸਫਾਰੀ ਗੱਡੀ ਸੀ ਉਸ ਨੂੰ ਵੀ ਕਬਜੇ ਵਿੱਚ ਲੈਕੇ ਇਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਤੀਸਰੇ ਵਿਅਕਤੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਤੇ ਇਨ੍ਹਾਂ ਕੋਲੋ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਦਿੱਲੀ ਤੋਂ ਕਿੱਥੋਂ ਮਾਲ ਲਿਆਂਦੇ ਸਨ ਤੇ ਅੱਗੇ ਕਿਥੇ ਵੇਚਦੇ ਸਨ।