ਚੰਡੀਗੜ੍ਹ:ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਿਲ ਹੋਈ ਹੈ। ਜ਼ਿਲ੍ਹਾ ਪੁਲਿਸ ਨੇ 16 ਕਿਲੋ ਹੈਰੋਇਨ ਫੜੀ ਹੈ ਜੋ ਕਿ ਜੰਮੂ ਕਸ਼ਮੀਰ ਤੋਂ ਆਈ ਸੀ। ਇਸ ਸਬੰਧੀ ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ।
ਇਹ ਵੀ ਪੜੋ: Red Fort Violence: ਲੱਖਾ ਸਿਧਾਣਾ ਦੀ ਅਗਾਊ ਜ਼ਮਾਨਤ 'ਤੇ ਸੁਣਵਾਈ
ਜਾਣਕਾਰੀ ਮੁਤਾਬਿਕ ਇਹ ਹੈਰੋਇਨ ਗੁਪਤ ਸੂਚਨਾ ਦੇ ਅਧਾਰ ’ਤੇ ਮਾਧੋਪੁਰ ਤੋਂ ਫੜ੍ਹੀ ਗਈ ਹੈ। ਹੈਰੋਇਨ ਦੇ ਨਾਲ ਪੁਲਿਸ ਨੇ ਇੱਕ ਤਸਕਰ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ ਤਸਕਰ ਲੰਬੇ ਸਮੋਂ ਤੋਂ ਜੰਮੂ ਕਸ਼ਮੀਰ ਵਿੱਚ ਹੀ ਰਹਿ ਰਿਹਾ ਸੀ।
ਇਸ ਸਬੰਧੀ ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਅੰਮ੍ਰਿਤਸਰ (ਦਿਹਾਤੀ) ਪੁਲਿਸ ਨੇ ਅੱਜ ਸਵੇਰੇ ਮਾਧੋਪੁਰ ਤੋਂ 16 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਨਸ਼ਿਆਂ ਦੀ ਖੇਪ ਇੱਕ ਅੰਮ੍ਰਿਤਸਰ ਵਾਸੀ ਵੱਲੋਂ ਜੰਮੂ -ਕਸ਼ਮੀਰ ਤੋਂ ਲਿਆਂਦੀ ਜਾ ਰਹੀ ਸੀ।’
ਉਥੇ ਹੀ ਉਹਨਾਂ ਨੇ ਲਿਖਿਆ ਕਿ ‘Drive against Drugs’ ਤਹਿਤ ਅੰਮ੍ਰਿਤਸਰ ਪੁਲਿਸ ਨੇ ਸ਼ਾਨਦਾਰ ਕੰਮ ਕੀਤੇ ’ਤੇ ਉਹਨਾਂ ਤੇ ਮਾਣ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਨੇ 7 ਦਿਨਾਂ ਵਿੱਚ 57 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਇਹ ਵੀ ਪੜੋ: ਸ਼ਾਹੀ ਸ਼ਹਿਰ ’ਚ ਨੌਜਵਾਨਾਂ ਵਿਚਾਲੇ ਝੜਪ, ਦੇਖੋ ਵੀਡੀਓ
ਦੱਸ ਦਈਏ ਕਿ ਪੁਲਿਸ ਦੁਆਰਾ ਲਗਾਤਾਰ ਹੈਰੋਇਨ ਬਰਾਮਦ ਕੀਤੀ ਜਾ ਰਹੀ ਹੈ ਜੋ ਕਿ ਸਰਪੱਦ ਪਾਰੋ ਆ ਰਹੀ ਹੈ।