ਪੰਜਾਬ

punjab

ETV Bharat / state

ਵਿਰਾਸਤੀ ਇਮਾਰਤਾਂ ਨੂੰ ਲੈ ਕੇ 11 ਸਿੰਘਾਂ ਨੇ ਕੱਢਿਆ ਮਾਰਚ

ਅੰਮ੍ਰਿਤਸਰ ਵਿਚ ਵਿਰਾਸਤੀ ਇਮਾਰਤਾਂ (Heritage Buildings) ਨੂੰ ਬਚਾਉਣ ਲਈ ਬਲਦੇਵ ਸਿੰਘ ਵਡਾਲਾ ਸਮੇਤ 11 ਸਿੰਘਾਂ ਨੇ ਹੈਰੀਟੇਜ ਸਟਰੀਟ ਵਿਚ ਇਮਾਰਤਾਂ ਨੂੰ ਬਚਾਉਣ ਦਾ ਹੋਕਾ ਦਿੱਤਾ।ਭਾਈ ਬਲਦੇਵ ਸਿੰਘ ਵਡਾਲਾ ਨੇ ਸਿੱਖ ਜਥੇਬੰਦੀਆਂ (Sikh organizations) ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

ਵਿਰਾਸਤੀ ਇਮਾਰਤਾਂ ਨੂੰ ਲੈ ਕੇ 11 ਸਿੰਘਾਂ ਵੱਲੋਂ ਕੱਢਿਆ ਮਾਰਚ
ਵਿਰਾਸਤੀ ਇਮਾਰਤਾਂ ਨੂੰ ਲੈ ਕੇ 11 ਸਿੰਘਾਂ ਵੱਲੋਂ ਕੱਢਿਆ ਮਾਰਚ

By

Published : Aug 7, 2021, 2:28 PM IST

ਅੰਮ੍ਰਿਤਸਰ:ਵਿਰਾਸਤੀ ਇਮਾਰਤਾਂ (Heritage Buildings) ਨੂੰ ਬਚਾਉਣ ਲਈ ਸਿੱਖ ਸਦਭਾਵਨਾ ਦਲ ਵੱਲੋਂ ਇਕ ਅਗਸਤ ਤੋਂ ਮੋਰਚਾ ਲਗਾਇਆ ਗਿਆ ਸੀ ਜਿਸ ਵਿਚ ਭਾਈ ਬਲਦੇਵ ਸਿੰਘ ਵਡਾਲਾ ਅਤੇ ਉਸਦੇ ਸਾਥੀਆਂ ਵੱਲੋਂ ਹੈਰੀਟੇਜ ਸਟਰੀਟ ਵਿਚ ਹੋਕਾ ਦਿੱਤਾ ਗਿਆ ਅਤੇ ਸਿੱਖ ਜਥੇਬੰਦੀਆਂ (Sikh organizations) ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਇਸ ਮੌਕੇ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸ੍ਰੋਮਣੀ ਕਮੇਟੀ ਅਤੇ ਕਾਰ ਸੇਵਾ ਸੰਪਰਦਾਇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਐਸਡੀਐਮ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਬਾਵਜੂਦ ਵੀ ਧੜਾਧੜ ਉਸਾਰੀ ਕੀਤੀ ਜਾ ਰਹੀ ਹੈ। ਖੁਦਾਈ ਮੌਕੇ ਮਿਲਿਆ ਇਹਨਾ ਵਿਰਾਸਤੀ ਧਰੋਹਰਾ ਅਤੇ ਸ੍ਰੀ ਗੁਰੂ ਰਾਮਦਾਸ ਸਰਾਂ ਨੂੰ ਬਚਾਉਣ ਲਈ ਜੇਕਰ ਅਸੀਂ ਅਵਾਜ ਉਠਾ ਰਹੇ ਹਾਂ।

ਵਿਰਾਸਤੀ ਇਮਾਰਤਾਂ ਨੂੰ ਲੈ ਕੇ 11 ਸਿੰਘਾਂ ਨੇ ਕੱਢਿਆ ਮਾਰਚ

ਉਨ੍ਹਾਂ ਕਿਹਾ ਹੈ ਕਿ ਵਿਰਾਸਤੀ ਇਮਾਰਤਾਂ ਨੂੰ ਬਚਾਉਣਾ ਸਾਡਾ ਫਰਜ ਹੈ।ਪੁਲਿਸ ਦਾ ਕਹਿਣਾ ਹੈ ਕਿ ਅਸੀਂ ਭਾਈ ਬਲਦੇਵ ਸਿੰਘ ਵਡਾਲਾ ਨਾਲ ਗੱਲਬਾਤ ਕਰਕੇ ਵਿਸ਼ਵਾਸ ਦਿਵਾਇਆ ਹੈ ਕਿ ਵਿਰਾਸਤੀ ਇਮਾਰਤ ਦੀ ਸੰਭਾਲ ਕੀਤੀ ਜਾਵੇਗੀ।

ਇਹ ਵੀ ਪੜੋ:ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ABOUT THE AUTHOR

...view details