ਪੰਜਾਬ

punjab

ETV Bharat / sports

ਅਲੇਗਜ਼ੈਂਡਰ ਜ਼ਵੇਰੇਵ ਆਸਟਰੇਲੀਅਨ ਓਪਨ ਦੇ ਤੀਜੇ ਗੇੜ ਵਿੱਚ ਦਾਖਲ - ਆਸਟਰੇਲੀਅਨ ਓਪਨ

ਅਲੈਗਜ਼ੈਂਡਰ ਜ਼ਵੇਰੇਵ ਨੇ ਦੋ ਘੰਟੇ ਚਾਰ ਮਿੰਟ ਚੱਲੇ ਮੈਚ ਵਿੱਚ ਮੈਕਿਸਮੇ ਕ੍ਰੇਸੀ ਨੂੰ ਲਗਾਤਾਰ ਸੈੱਟਾਂ ਵਿੱਚ 7-5, 6-4, 6-3 ਨਾਲ ਹਰਾਇਆ।

Australian open Alexander Zverev Defeats Maxime Cressy
ਅਲੇਗਜ਼ੈਂਡਰ ਜ਼ਵੇਰੇਵ ਆਸਟਰੇਲੀਅਨ ਓਪਨ

By

Published : Feb 11, 2021, 2:12 PM IST

ਮੇਲਬਰਨ: ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਬੁੱਧਵਾਰ ਨੂੰ ਅਮਰੀਕਾ ਦੇ ਮੈਕਿਸਮੇ ਕ੍ਰੇਸੀ ਨੂੰ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਦੇ ਤੀਜੇ ਗੇੜ ਵਿੱਚ ਜਗ੍ਹਾ ਬਣਾਈ।

ਇਕ ਹੋਰ ਪੁਰਸ਼ ਸਿੰਗਲ ਵਰਗ ਵਿੱਚ ਵਿਸ਼ਵ ਰੈਂਕਿੰਗ ਵਿਚ ਸੱਤਵੇਂ ਨੰਬਰ 'ਤੇ ਰਹਿਣ ਵਾਲੇ ਜ਼ਵੇਰੇਵ ਨੇ ਦੋ ਘੰਟੇ ਚਾਰ ਮਿੰਟ ਚੱਲੇ ਇਕ ਮੈਚ ਵਿੱਚ ਕ੍ਰੇਸੀ ਨੂੰ ਲਗਾਤਾਰ ਸੈੱਟਾਂ ਵਿੱਚ 7-5, 6-4, 6-3 ਨਾਲ ਹਰਾਇਆ ਅਤੇ ਤੀਜੇ ਗੇੜ ਵਿੱਚ ਆਪਣਾ ਸਥਾਨ ਪੱਕਾ ਕੀਤਾ।

ਪੁਰਸ਼ ਵਰਗ ਵਿੱਚ ਅਰਜੈਂਟੀਨਾ ਦੇ ਡਿਏਗੋ ਡਿਆਗੋ ਸ਼ਵਾਰਟਸਮੈਨ ਨੇ ਇੱਕ ਘੰਟਾ 32 ਮਿੰਟ ਚੱਲੇ ਇੱਕ ਮੈਚ ਵਿੱਚ ਫਰਾਂਸ ਦੇ ਅਲੈਗਜ਼ੈਂਡਰ ਮੁਲਰ ਨੂੰ 6-2, 6-0, 6–3 ਨਾਲ ਹਰਾਇਆ। ਮੂਲਰ ਡਿਏਗੋ ਸ਼ਵਾਰਟਸਮੈਨ ਨੂੰ ਚੁਣੌਤੀ ਪੇਸ਼ ਨਹੀਂ ਕਰ ਸਕਿਆ ਅਤੇ ਉਸ ਨੂੰ ਲਗਾਤਾਰ ਸੈੱਟਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਦੌਰਾਨ, ਕੈਨੇਡਾ ਦੇ ਮਿਲੋਸ ਰਾਓਨਿਕ ਨੇ ਫਰਾਂਸ ਦੋ ਘੰਟੇ 25 ਮਿੰਟ ਤੱਕ ਚੱਲੇ ਮੈਚ ਵਿੱਚ ਫਰਾਂਸ ਦੇ ਕੋਰੈਂਟਿਨ ਮੌਓਤੇਤ ਨੂੰ 6–7, 6–1, 6–1, 6–4 ਨਾਲ ਹਰਾ ਕੇ ਤੀਜੇ ਦੌਰ ਵਿੱਚ ਪ੍ਰਵੇਸ਼ ਕੀਤਾ।

ਮੌਓਤੇਤ ਨੇ ਪਹਿਲੇ ਸੈੱਟ ਵਿੱਚ ਰਾਓਨਿਕ ਨੂੰ ਚੰਗੀ ਚੁਣੌਤੀ ਪੇਸ਼ ਕੀਤੀ ਅਤੇ ਪਹਿਲਾ ਸੈੱਟ ਆਪਣੇ ਨਾਮ ਕੀਤਾ, ਪਰ ਇਸ ਤੋਂ ਬਾਅਦ ਮੌਓਤੇਤ ਆਪਣੀ ਲੈਅ ਨੂੰ ਬਣਾ ਕੇ ਨਹੀਂ ਰੱਖ ਸਕਿਆ ਅਤੇ ਰਾਓਨਿਕ ਨੇ ਅਗਲੇ ਤਿੰਨ ਸੈੱਟ ਉੱਤੇ ਜਿੱਤ ਹਾਸਲ ਕੀਤੀ।

ABOUT THE AUTHOR

...view details