ਲਖਨਊ: ਸਈਅਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਟੂਰਨਾਮੈਂਟ (syed modi international badminton tournament) 'ਚ ਚੋਟੀ ਦਾ ਦਰਜਾ ਪ੍ਰਾਪਤ ਪੀਵੀ ਸਿੰਧੂ ਨੇ ਫਾਈਨਲ 'ਚ ਇਕਤਰਫਾ ਜਿੱਤ ਦਰਜ ਕੀਤੀ। ਸਿੰਧੂ ਨੂੰ ਮਾਲਵਿਕਾ ਖ਼ਿਲਾਫ਼ 21-13, 21-16 ਦੀ ਜਿੱਤ ਦੌਰਾਨ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ। ਐਤਵਾਰ ਨੂੰ ਸਿੰਧੂ ਨੇ ਸਿਰਫ 35 ਮਿੰਟ 'ਚ ਫਾਈਨਲ ਜਿੱਤ ਲਿਆ।
ਦੱਸ ਦੇਈਏ ਕਿ ਕੋਵਿਡ-19 ਦੇ ਕਈ ਮਾਮਲਿਆਂ ਕਾਰਨ ਕਈ ਚੋਟੀ ਦੇ ਖਿਡਾਰੀਆਂ ਦੀ ਗੈਰ-ਮੌਜੂਦਗੀ ਵਿੱਚ ਸਈਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਦਾ ਇਹ ਦੂਜਾ ਸਈਅਦ ਮੋਦੀ ਖਿਤਾਬ ਹੈ। ਇਸ ਤੋਂ ਪਹਿਲਾਂ 2017 ਵਿੱਚ ਵੀ ਉਸਨੇ ਇਸ BWF ਵਰਲਡ ਟੂਰ ਸੁਪਰ 300 ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ।
ਸਿੰਧੂ ਤੋਂ ਪਹਿਲਾਂ, ਈਸ਼ਾਨ ਭਟਨਾਗਰ ਅਤੇ ਤਨੀਸ਼ਾ ਕ੍ਰਾਸਟੋ ਦੀ ਭਾਰਤੀ ਜੋੜੀ ਨੇ ਹਮਵਤਨ ਟੀ ਹੇਮਾ ਨਗੇਂਦਰ ਬਾਬੂ ਅਤੇ ਸ਼੍ਰੀਵੇਦਿਆ ਗੁਰਜ਼ਾਦਾ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਵਿੱਚ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ।