ਪੰਜਾਬ

punjab

ETV Bharat / sports

ਪੰਕਜ ਅਡਵਾਨੀ ਨੇ ਦੋਹਾ ਵਿੱਚ 24ਵਾਂ ਸਨੂਕਰ ਵਿਸ਼ਵ ਖਿਤਾਬ ਜਿੱਤਿਆ - PANKAJ ADVANI WINS

ਭਾਰਤ ਦੇ ਸਟਾਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਮੰਗਲਵਾਰ ਨੂੰ ਇੱਥੇ ਆਈ.ਬੀ.ਐਸ.ਐਫ 6 ਰੈੱਡ ਸਨੂਕਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਾਕਿਸਤਾਨ ਦੇ ਬਾਬਰ ਮਸੀਹ ਨੂੰ ਹਰਾ ਕੇ ਆਪਣਾ 24ਵਾਂ ਵਿਸ਼ਵ ਖਿਤਾਬ ਜਿੱਤਿਆ।

ਪੰਕਜ ਅਡਵਾਨੀ ਨੇ ਦੋਹਾ ਵਿੱਚ 24 ਵਾਂ ਸਨੂਕਰ ਵਿਸ਼ਵ ਖਿਤਾਬ ਜਿੱਤਿਆ
ਪੰਕਜ ਅਡਵਾਨੀ ਨੇ ਦੋਹਾ ਵਿੱਚ 24 ਵਾਂ ਸਨੂਕਰ ਵਿਸ਼ਵ ਖਿਤਾਬ ਜਿੱਤਿਆ

By

Published : Sep 22, 2021, 4:03 PM IST

ਦੋਹਾ: ਭਾਰਤ ਦੇ ਸਟਾਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਮੰਗਲਵਾਰ ਨੂੰ ਇੱਥੇ ਆਈ.ਬੀ.ਐਸ.ਐਫ 6 ਰੈੱਡ ਸਨੂਕਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਾਕਿਸਤਾਨ ਦੇ ਬਾਬਰ ਮਸੀਹ ਨੂੰ ਹਰਾ ਕੇ ਆਪਣਾ 24ਵਾਂ ਵਿਸ਼ਵ ਖਿਤਾਬ ਜਿੱਤਿਆ।

ਅਡਵਾਨੀ ਨੇ ਪਿਛਲੇ ਹਫ਼ਤੇ ਆਪਣਾ 11ਵਾਂ ਏਸ਼ੀਅਨ ਖਿਤਾਬ ਜਿੱਤਿਆ ਸੀ।

ਅਡਵਾਨੀ ਨੇ ਪਹਿਲੇ ਫਰੇਮ ਵਿੱਚ 42-13 ਦੀ ਅਸਾਨ ਜਿੱਤ ਨਾਲ ਸ਼ੁਰੂਆਤ ਕੀਤੀ ਪਰ ਬਾਬਰ ਨੇ ਅਗਲਾ ਫਰੇਮ 38-14 ਨਾਲ ਜਿੱਤ ਕੇ ਸਕੋਰ ਬਰਾਬਰ ਕੀਤਾ।

ਅਡਵਾਨੀ ਨੇ ਅਗਲੇ ਦੋ ਫਰੇਮ ਜਿੱਤ ਕੇ 3-1 ਦੀ ਬੜ੍ਹਤ ਬਣਾ ਲਈ।

ਪਾਕਿਸਤਾਨ ਦੇ ਬਾਬਰ ਨੇ ਅਗਲਾ ਫਰੇਮ ਜਿੱਤ ਕੇ ਅਡਵਾਨੀ ਦੀ ਲੀਡ ਨੂੰ ਕੱਟ ਦਿੱਤਾ

ਅਡਵਾਨੀ ਨੇ ਅਗਲੇ ਤਿੰਨ ਫਰੇਮ ਜਿੱਤੇ ਅਤੇ ਉਹ ਆਪਣਾ 24 ਵਾਂ ਵਿਸ਼ਵ ਖਿਤਾਬ ਜਿੱਤਣ ਤੋਂ ਸਿਰਫ ਇੱਕ ਫਰੇਮ ਦੂਰ ਸੀ। ਬਾਬਰ ਨੇ ਅਗਲੇ ਤਿੰਨ ਫਰੇਮ ਜਿੱਤ ਕੇ ਸਕੋਰ 5-6 ਕਰਨ ਦੇ ਬਾਅਦ ਜ਼ੋਰਦਾਰ ਵਾਪਸੀ ਕੀਤੀ। ਅਡਵਾਨੀ ਨੇ ਹਾਲਾਂਕਿ ਖਿਤਾਬ ਜਿੱਤਣ ਲਈ ਅਗਲਾ ਫਰੇਮ ਜਿੱਤ ਲਿਆ।

ਇਹ ਵੀ ਪੜੋ:ਖਾਓ ਰੋਟੀ ਪੀਓ ਚਾਹ, ਟੈਨਸ਼ਨ ਨੂੰ ਕਰੋ ਦੂਰ

ABOUT THE AUTHOR

...view details