ਨਵੀਂ ਦਿੱਲੀ: ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐਨਆਰਏਏਆਈ) ਦੇ ਪ੍ਰਧਾਨ ਰਣਇੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਟੋਕਿਓ ਓਲੰਪਿਕ ਲਈ ਟੀਮ ਦੇ ਐਲਾਨ 3 ਜਾਂ 4 ਅਪ੍ਰੈਲ ਨੂੰ ਕੀਤਾ ਜਾਵੇਗਾ। ਇਸ ਦੌਰਾਨ ਕੋਵਿਡ -19 ਮਹਾਂਮਾਰੀ ਦੇ ਖਤਰੇ ਨੂੰ ਵੇਖਦੇ ਹੋਏ ਹਰ ਇਵੈਂਟ ਵਿੱਚ ਦੋ ਰਿਜ਼ਰਵ ਨਿਸ਼ਾਨੇਬਾਜ਼ਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਭਾਰਤੀ ਨਿਸ਼ਾਨੇਬਾਜ਼ਾਂ ਨੇ ਦੇਸ਼ ਲਈ 15 ਓਲੰਪਿਕ ਕੋਟੇ ਹਾਸਲ ਕਰ ਲਏ ਹਨ, ਸਪੋਰਟਸ ਫੈਡਰੇਸ਼ਨ ਦੀ ਚੋਣ ਨੀਤੀ ਦੇ ਤਹਿਤ ਖੇਡਾਂ ਤੋਂ ਪਹਿਲਾਂ ਸਾਰੇ ਟੂਰਨਾਮੈਂਟਾਂ ਤੇ ਟਰਾਇਲਾਂ ਦੇ ਅੰਕ ਨੂੰ ਵੇਖਦਿਆਂ ਅੰਤਮ ਟੀਮ ਦੀ ਚੋਣ ਕੀਤੀ ਜਾਵੇਗੀ।
ਰਣਇੰਦਰ ਨੇ ਇਥੇ ਖਤਮ ਹੋਏ ਆਈਐਸਐਸਐਫ ਵਰਲਡ ਕੱਪ ਤੋਂ ਬਾਅਦ ਕਿਹਾ, “ਮੈਂ 3 ਜਾਂ 4 ਅਪ੍ਰੈਲ ਨੂੰ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਹਾਂ ਪਰ ਇਹ ਲੋਕਾਂ ਦੀ ਉਪਲਬਧਤਾ 'ਤੇ ਨਿਰਭਰ ਕਰੇਗਾ। ਕਿਉਂਕਿ ਮੈਂ ਮੀਟਿੰਗ ਦੀ ਬਜਾਏ 'ਜ਼ੂਮ ਕਾਲ '(ਆਨਲਾਇਨ) 'ਤੇ ਮਿਲਣਾ ਚਾਹੁੰਦਾ ਹਾਂ।"
ਰਣਇੰਦਰ ਨੇ ਕਿਹਾ, "ਜਦੋਂ ਐਨਆਰਏਆਈ ਓਲੰਪਿਕ ਟੀਮ ਦਾ ਐਲਾਨ ਕਰਾਂਗਾ ਤਾਂ ,ਉਹ ਹਰ ਇਵੈਂਟ ਲਈ ਦੋ ਰਿਜ਼ਰਵ ਦਾ ਐਲਾਨ ਵੀ ਕਰਾਂਗੇ ਤਾਂ ਜੋ ਸਾਡੇ ਕੋਲ ਖਿਡਾਰੀ ਹੋਣ। ਜੇਕਰ ਓਲੰਪਿਕ ਤੋਂ ਪਹਿਲਾਂ ਕੋਈ ਖਿਡਾਰੀ ਵਾਇਰਸ ਨਾਲ ਸੰਕਰਮਿਤ ਹੁੰਦਾ ਹੈ ਜਾਂ ਬੀਮਾਰ ਹੋ ਜਾਂਦਾ ਹੈ ਤਾਂ ਸਾਡੇ ਕੋਲ ਖਿਡਾਰੀ ਹੋਣ।"