ਨਵੀਂ ਦਿੱਲੀ: ਮਹਿਲਾ ਦੌੜਾਕ ਹਿਮਾ ਦਾਸ ਨੂੰ 100 ਮੀਟਰ ਹੀਟ ਵਿਚ ਦੌੜਦੇ ਹੋਏ ਹੈਮਸਟ੍ਰਿੰਗ ਦੀ ਸੱਟ ਲੱਗੀ ਸੀ। ਮਹਿਲਾਵਾਂ ਦੀ 4x100 ਮੀਟਰ ਦੀ ਟੀਮ ਨੇ ਕੌਮੀ ਅੰਤਰ-ਰਾਜ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 44.15 ਸਕਿੰਟ ਦਾ ਸਮਾਂ ਕੱਢਿਆ ਅਤੇ ਇਹ 43.03 ਸਕਿੰਟ ਦੇ ਨਿਸ਼ਚਤ ਸਮੇਂ ਤੋਂ ਬਾਹਰ ਸੀ। ਇਸ ਸੱਟ ਦੇ ਕਾਰਨ ਹਿਮਾ ਦੇ ਟੋਕਿਉ ਓਲੰਪਿਕ (Tokyo Olympics) 'ਚ ਹਿੱਸਾ ਨਹੀਂ ਲੈ ਸਕੇਗੀ।
ਹਿਮਾ ਨੇ ਆਪਣੇ ਟਵਿਟਰ ਹੈਂਡਲ 'ਤੇ ਟਵੀਟ ਕੀਤਾ ਕਿ ਜਦੋਂ ਮੈਂ 100 ਮੀਟਰ ਤੇ 200 ਮੀਟਰ 'ਚ ਕੁਆਲੀਫਾਈ ਕਰਨ ਦੇ ਨੇੜੇ ਸੀ, ਸੱਟ ਦੇ ਕਾਰਨ ਆਪਣਾ ਪਹਿਲਾ ਓਲੰਪਿਕ ਨਹੀਂ ਖੇਡ ਸਕਦੀ। ਮੈਂ ਆਪਣੇ ਕੋਚ, ਸਹਾਇਕ ਸਟਾਫ਼ ਤੇ ਟੀਮ ਮੈਂਬਰਾਂ ਦੇ ਲਗਾਤਾਰ ਸਹਿਯੋਗ ਲਈ ਧੰਨਵਾਦ ਕਰਦੀ ਹਾਂ। ਪਰ ਮੈਂ ਮਜ਼ਬੂਤ ਵਾਪਸੀ ਕਰਾਂਗੀ ਤੇ ਕਾਮਨਵੈਲਥ ਗੇਮਜ਼ 2022, ਏਸ਼ੀਅਨ ਗੇਮਜ਼ 2022 ਤੇ ਵਰਲਡ ਚੈਂਪੀਅਨਸ਼ਿਪ 2022 ਦਾ ਇੰਤਜ਼ਾਰ ਕਰ ਰਹੀ ਹਾਂ।
ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਕਿਰਨ ਰਿਜੀਜੂ (Kiren Rijiju)ਨੇ ਹਿਮਾ ਦੇ ਟੋਕਿਉ ਓਲੰਪਿਕ ਵਿੱਚੋਂ ਬਾਹਰ ਹੋਣ ਮਗਰੋਂ ਕਿਹਾ ਸੀ ਕਿ ਉਨ੍ਹਾਂ ਸਪ੍ਰਿੰਟਰ ਹਿਮਾ ਦਾਸ ਨਾਲ ਗੱਲ ਕੀਤੀ ਅਤੇ ਉਸ ਨੂੰ ਕਿਹਾ ਕਿ ਉਹ ਆਉਣ ਵਾਲੇ ਟੋਕਿਓ ਓਲੰਪਿਕ ਛੁੱਟ ਜਾਣ 'ਤੇ ਹਿੰਮਤ ਨਾ ਹਾਰਨ।
ਮਹਿਲਾ ਦੌੜਾਕ ਹਿਮਾ ਦਾਸ ਨੂੰ 100 ਮੀਟਰ ਹੀਟ ਵਿਚ ਦੌੜਦੇ ਹੋਏ ਹੈਮਸਟ੍ਰਿੰਗ ਦੀ ਸੱਟ ਲੱਗੀ ਸੀ। ਮਹਿਲਾਵਾਂ ਦੀ 4x100 ਮੀਟਰ ਦੀ ਟੀਮ ਨੇ ਕੌਮੀ ਅੰਤਰ-ਰਾਜ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 44.15 ਸਕਿੰਟ ਦਾ ਸਮਾਂ ਕੱਢਿਆ ਅਤੇ ਇਹ 43.03 ਸਕਿੰਟ ਦੇ ਨਿਸ਼ਚਤ ਸਮੇਂ ਤੋਂ ਬਾਹਰ ਸੀ।