ਪੰਜਾਬ

punjab

ETV Bharat / sports

ਵਿਸ਼ਵ ਚੈਂਪੀਅਨਸ਼ਿਪ ਨਹੀਂ ਖੇਡੇਗੀ ਹਿਮਾ, ਸੂਚੀ ਵਿੱਚ ਨਹੀਂ ਹੈ ਨਾਂਅ

ਏਐੱਫ਼ਆਈ ਦੁਆਰਾ ਵਿਸ਼ਵ ਚੈਂਪੀਅਨਸ਼ਿਪ ਲਈ ਆਈਏਏਐੱਫ਼ ਨੂੰ ਭੇਜੀ ਗਈ ਖਿਡਾਰੀਆਂ ਦੀ ਸੂਚੀ ਵਿੱਚ ਹਿਮਾ ਦਾਸ ਦਾ ਨਾਂਅ ਸ਼ਾਮਲ ਨਹੀਂ ਕੀਤਾ ਗਿਆ।

ਵਿਸ਼ਵ ਚੈਂਪੀਅਨਸ਼ਿਪ ਨਹੀਂ ਖੇਡੇਗੀ ਹਿਮਾ

By

Published : Sep 14, 2019, 8:15 AM IST

ਨਵੀਂ ਦਿੱਲੀ: ਵਿਸ਼ਵ ਜੂਨੀਅਰ ਚੈਂਪੀਅਨ ਹਿਮਾ ਦਾਸ ਦੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਉੱਤੇ ਮੁਸ਼ਕਲਾਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਭਾਰਤੀ ਅਥਲੈਟਿਕਸ ਮਹਾਂਸੰਘ (ਏਐੱਫ਼ਆਈ) ਨੇ ਆਈਏਏਐੱਫ਼ ਨੂੰ ਖਿਡਾਰੀਆਂ ਦੀ ਜੋ ਆਰੰਭਿਕ ਸੂਚੀ ਭੇਜੀ ਹੈ ਉਸ ਵਿੱਚ ਹਿਮਾ ਦਾ ਨਾਂਅ ਨਹੀਂ ਹੈ।

ਹਾਲਾਂਕਿ ਏਐੱਫ਼ਆਈ ਕੋਲ ਇਸ ਸੂਚੀ ਵਿੱਚ ਉਸ ਦਾ ਨਾਂਅ ਸ਼ਾਮਲ ਕਰਵਾਉਣ ਲਈ 16 ਸਤੰਬਰ ਤੱਕ ਦਾ ਸਮਾਂ ਹੈ। ਏਐੱਫ਼ਾਈ ਨੇ 4x400 ਰਿਲੇਅ ਅਤੇ 4x400 ਮਿਸ਼ਰਤ ਰਿਲੇਅ ਲਈ 9 ਸਤੰਬਰ ਨੂੰ ਹਿਮਾ ਸਮੇਤ 7 ਔਰਤਾਂ ਦੌੜਾਕਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਸੀ।

ਵਿਸ਼ਵ ਚੈਂਪੀਅਨਸ਼ਿਪ ਨਹੀਂ ਖੇਡੇਗੀ ਹਿਮਾ, ਸੂਚੀ ਵਿੱਚ ਨਹੀਂ ਹੈ ਨਾਂਅ

ਇਨ੍ਹਾਂ ਖੇਡਾਂ ਦੀ ਸ਼ੁਰੂਆਤ ਦੋਹਾਂ ਵਿੱਚ 27 ਸਤੰਬਰ ਤੋਂ 6 ਸਤੰਬਰ ਤੱਕ ਹੋਣੀ ਹੈ। ਅਜਿਹੀ ਖ਼ਬਰ ਹੈ ਕਿ ਏਐੱਫ਼ਆਈ ਨੇ ਆਈਏਏਐੱਫ਼ ਨੂੰ ਮਹਿਲਾ ਅਥਲੀਟਾਂ ਦੀ ਜੋ ਸੂਚੀ ਭੇਜੀ ਹੈ ਉਸ ਵਿੱਚ ਹਿਮਾ ਦਾ ਨਾਂਅ ਨਹੀਂ ਹੈ। ਇਸ ਸੂਚੀ ਵਿੱਚ 4x400 ਮੀਟਰ ਮਹਿਲਾ ਰਿਲੇਅ ਦੌੜਾਂ ਲਈ ਵਿਸਮਿਆ ਵੀਕੇ, ਪੂਵੱਮਾ ਐੱਮਆਰ, ਜਿਸਨਾ ਮੈਥਿਊ, ਰੇਵਤੀ ਵੀ, ਸ਼ੁੱਭਾ ਵੇਂਕਟੇਸ਼ਨ, ਵਿਦਿਆ ਆਰ ਦਾ ਨਾਂਅ ਹੈ ਜਦਕਿ ਹਿਮਾ ਨੂੰ ਥਾਂ ਨਹੀਂ ਦਿੱਤੀ ਮਿਲੀ ਹੈ।

19 ਸਾਲਾ ਦੀ ਆਸਾਮ ਦੀ ਇਸ ਖਿਡਾਰੀ ਦਾ ਨਾਂਅ ਮਿਸ਼ਰਤ ਰਿਲੇਅ ਟੀਮ ਵਿੱਚ ਵੀ ਨਹੀਂ ਹੈ। ਮੁਹੰਮਦ ਅਨਸ, ਨਿਰਮਲ ਨੋਹ ਟੋਮ ਅਤੇ ਅਮੋਜ ਜੈਕਬ ਦੇ ਨਾਲ ਇਸ ਵਿੱਚ ਜਿਸਨਾ, ਪੁਵੱਮਾ ਅਤੇ ਵਿਸਮਿਆ ਨੂੰ ਥਾਂ ਦਿੱਤੀ ਗਈ ਹੈ। ਏਐੱਫ਼ਆਈ ਦੇ ਪ੍ਰਧਾਨ ਆਦਿਲ ਸੁਮਰੀਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿਮਾ ਦੇ ਭਾਗ ਲੈਣ ਦੇ ਕਿਸੇ ਵੀ ਫ਼ੈਸਲੇ ਬਾਰੇ ਜਾਣਕਾਰੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਹਿਮਾ ਦੀ ਮੌਜੂਦਾ ਸਥਿਤੀ ਦੀ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਯੂਰਪ ਵਿੱਚ ਹੈ। ਯੂਰਪ ਵਿੱਚ ਟੀਮ ਦੇ ਨਾਲ ਇੱਕ ਡਾਕਟਰ ਹੈ ਅਤੇ ਜੇ ਉਹ ਪੂਰੀ ਤਰ੍ਹਾਂ ਫ਼ਿੱਟ ਨਹੀਂ ਹੈ ਤਾਂ ਉਹ ਭਾਗ ਨਹੀਂ ਲਵੇਗੀ।

ਪੰਜਾਬ ਦੇ ਜੂਡੋ ਖਿਡਾਰੀ ਨੇ ਰੂਸ ਵਿੱਚ ਜਿੱਤਿਆ ਗੋਲਡ ਮੈਡਲ

ABOUT THE AUTHOR

...view details