ਹੈਦਰਾਬਾਦ: 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜੇਤੂ ਭਾਰਤੀ ਮਹਿਲਾ ਪਹਿਲਵਾਨ ਗੀਤਾ ਫੋਗਾਟ ਹੁਣ ਮਾਂ ਬਣਨ ਵਾਲੀ ਹੈ। ਇਸ ਦੀ ਜਾਣਕਾਰੀ ਗੀਤਾ ਫੋਗਾਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸਾਂਝੀ ਕਰਦਿਆਂ ਦਿੱਤੀ।
ਹੋਰ ਪੜ੍ਹੋ : ਨੌਕਰੀ ਨੂੰ ਲੈ ਕੇ ਗੀਤਾ-ਬਬੀਤਾ ਆਹਮੋ-ਸਾਹਮਣੇ, HC ਪੁੱਜੀ ਬਬੀਤਾ
ਗੀਤਾ ਨੇ ਆਪਣੀ ਗਰਭ ਅਵਸਥਾ ਦੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ, "ਜਦੋਂ ਤੁਹਾਡੀ ਜ਼ਿੰਦਗੀ ਵਿੱਚ ਨਵੀਂ ਜ਼ਿੰਦਗੀ ਫੁੱਲਦੀ ਹੈ, ਤਾਂ ਤੁਸੀਂ ਇੱਕ ਮਾਂ ਬਣਨ ਦਾ ਅਨੰਦ ਲੈਂਦੇ ਹੋ। ਜਦੋਂ ਉਸਦੀ ਪਹਿਲੀ ਧੜਕਣ ਸੁਣੀ ਜਾਂਦੀ ਹੈ ਅਤੇ ਜਦ ਪੇਟ ਵਿੱਚ ਇੱਕ ਲੱਤ ਵੱਜਦੀ ਹੈ ਤਾਂ ਇਹ ਤੁਹਾਨੂੰ ਯਾਦ ਦਵਾਉਂਦਾ ਹੈ ਕਿ ਉਹ ਕਦੇ ਇੱਕਲਾ ਨਹੀਂ ਹੈ। ਤੁਸੀਂ ਉਦੋਂ ਤੱਕ ਇਸ ਜ਼ਿੰਦਗੀ ਨੂੰ ਨਹੀਂ ਸਮਝ ਸਕਦੇ ਜਦੋਂ ਤੱਕ ਇਹ ਤੁਹਾਡੇ ਅੰਦਰ ਨਹੀਂ ਪਲਦੀ।"
ਦੱਸਣਯੋਗ ਹੈ ਕਿ ਗੀਤਾ ਨੇ ਨਵੰਬਰ 2016 ਵਿੱਚ ਪਹਿਲਵਾਨ ਪਵਨ ਕੁਮਾਰ ਨਾਲ ਵਿਆਹ ਕੀਤਾ ਸੀ। ਗੀਤਾ ਪਿਛਲੇ ਕੁਝ ਸਮੇਂ ਤੋਂ ਕੁਸ਼ਤੀ ਤੋਂ ਦੂਰ ਰਹੀ। ਗੀਤਾ ਨੇ ਸਾਲ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਸੋਨ ਤਗ਼ਮਾ ਜਿੱਤਣ ਤੋਂ ਇਲਾਵਾ ਰਾਸ਼ਟਰਮੰਡਲ ਚੈਂਪੀਅਨਸ਼ੀਪ ਵਿੱਚ ਦੋ ਸੋਨ ਤਗ਼ਮੇ ਜਿੱਤੇ ਸਨ। ਫੋਗਾਟ ਪਰਿਵਾਰ 'ਤੇ ਹੀ 'ਦੰਗਲ' ਫ਼ਿਲਮ ਬਣੀ ਸੀ। ਇਸ ਫ਼ਿਲਮ ਵਿੱਚ ਗੀਤਾ ਦਾ ਸੁਨਹਿਰੀ ਇਤਿਹਾਸ ਦਰਸਾਇਆ ਗਿਆ ਸੀ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ।