ਨਵੀਂ ਦਿੱਲੀ: ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਕੁਆਲੀਫਾਇਰ ਲਈ ਮਹਿਲਾ ਮੁੱਕੇਬਾਜ਼ੀ ਟਰਾਇਲ ਦੇ 51 ਕਿਲੋਗ੍ਰਾਮ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਮੈਰੀ ਕਾਮ ਦੇ ਸਾਹਮਣੇ ਨਿਖ਼ਤ ਜ਼ਰੀਨ ਹੋਵੇਗੀ।
ਓਲੰਪਿਕ ਕੁਆਲੀਫਾਇਰ 'ਚ ਥਾਂ ਬਣਾਉਣ ਲਈ ਮੈਰੀ ਕਾਮ ਅਤੇ ਜ਼ਰੀਨ ਵਿਚਕਾਰ ਹੋਵੇਗਾ ਮੁਕਾਬਲਾ - ਟੋਕੀਓ ਓਲੰਪਿਕ
ਟੋਕੀਓ ਓਲੰਪਿਕ ਕੁਆਲੀਫਾਇਰ ਲਈ ਸ਼ਨਿਚਰਵਾਰ ਨੂੰ ਮਹਿਲਾ ਮੁੱਕੇਬਾਜ਼ੀ ਵਿੱਚ ਵਿਸ਼ਵ ਚੈਂਪੀਅਨ ਮੈਰੀ ਕਾਮ ਅਤੇ ਜ਼ਰੀਨ ਵਿਚਕਾਰ ਮੁਕਾਬਲਾ ਹੋਵੇਗਾ।
ਫ਼ੋਟੋ
ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਨੇ ਜੋਤੀ ਗੁਲੀਆ ਨੂੰ ਜਦਕਿ ਕਈ ਵਾਰ ਦੀ ਏਸ਼ਿਆਈ ਚੈਂਪੀਅਨ ਮੈਰੀ ਕਾਮ ਨੇ ਰਿਤੂ ਗਰੇਵਾਲ ਨੂੰ ਮਾਤ ਦਿੱਤੀ। ਦੋਵਾਂ ਨੇ ਇੱਥੇ ਆਪਣੇ ਪਹਿਲੇ ਗੇੜ ਦੇ ਮੁਕਾਬਲਿਆਂ ਵਿੱਚ ਸਰਬਸੰਮਤੀ ਵਾਲੇ ਫ਼ੈਸਲੇ ਨਾਲ ਜਿੱਤ ਹਾਸਲ ਕੀਤੀ ਹੈ। ਦੋ ਦਿਨਾਂ ਤਕ ਚੱਲਣ ਵਾਲੇ ਇਨ੍ਹਾਂ ਟਰਾਇਲਾਂ ਵਿੱਚ ਦੋਵਾਂ ਮੁੱਕੇਬਜ਼ਾਂ ਦਾ ਮੁਕਾਬਲਾ ਸ਼ਨਿਚਰਵਾਰ ਨੂੰ ਹੋਵੇਗਾ। ਓਲੰਪਿਕ ਕੁਆਲੀਫਾਇਰ ਲਈ ਚੋਣ ਨੀਤੀ 'ਤੇ ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਖ਼ਰਾਬ ਵਤੀਰੇ ਤੋਂ ਬਾਅਦ ਜ਼ਰੀਨ ਨੇ ਕੁਝ ਹਫ਼ਤੇ ਪਹਿਲਾਂ ਮੈਰੀ ਕਾਮ ਖ਼ਿਲਾਫ਼ ਟਰਾਇਲ ਦੀ ਮੰਗ ਕੀਤੀ ਸੀ।