ਪੰਜਾਬ

punjab

ETV Bharat / sports

ਮੁੱਕੇਬਾਜ਼ੀ: ਸਨਾਮਾਚਾ ਅਤੇ ਵਿੰਕਾ ਨੇ ਮੋਂਟੇਨੇਗ੍ਰੋ ’ਚ ਜਿੱਤਿਆ ਸੋਨੇ ਦੇ ਤਮਗੇ

ਭਾਰਤੀ ਮੁੱਕੇਬਾਜ਼ ਸਨਾਮਾਚਾ ਚਾਨੂ (75 ਕਿਲੋ) ਅਤੇ ਵਿੰਕਾ (60 ਕਿਲੋ) ਭਾਰ ਵਰਗਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 30ਵੇਂ ਐਡ੍ਰੀਆਟਿਕ ਪਰਲ ਮੁੱਕੇਬਾਜ਼ੀ ਮੁਕਾਬਲੇ ’ਚ ਸੋਨੇ ਦੇ ਤਮਗੇ ਜਿੱਤੇ। ਇਸਦੇ ਨਾਲ ਹੀ ਭਾਰਤ ਨੇ ਹੁਣ ਤੱਕ ਇਸ ਮੁਕਾਬਲੇ ’ਚ ਤਿੰਨ ਸੋਨੇ ਦੇ ਤਮਗੇ ਜਿੱਤ ਲਏ ਹਨ

ਤਸਵੀਰ
ਤਸਵੀਰ

By

Published : Feb 21, 2021, 2:28 PM IST

ਬੁਦਵਾ (ਮੋਂਟੇਨੇਗ੍ਰੋ): ਭਾਰਤੀ ਮੁੱਕੇਬਾਜ਼ ਸਨਾਮਾਚਾ ਚਾਨੂ (75 ਕਿਲੋ) ਅਤੇ ਵਿੰਕਾ (60 ਕਿਲੋ) ਭਾਰ ਵਰਗਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 30ਵੇਂ ਐਡ੍ਰੀਆਟਿਕ ਪਰਲ ਮੁੱਕੇਬਾਜ਼ੀ ਮੁਕਾਬਲੇ ’ਚ ਸੋਨੇ ਦੇ ਤਮਗੇ ਜਿੱਤੇ। ਇਸਦੇ ਨਾਲ ਹੀ ਭਾਰਤ ਨੇ ਹੁਣ ਤੱਕ ਇਸ ਮੁਕਾਬਲੇ ’ਚ ਤਿੰਨ ਸੋਨੇ ਦੇ ਤਮਗੇ ਜਿੱਤ ਲਏ ਹਨ। ਦੱਸ ਦਈਏ ਕਿ ਸਨਾਮਾਚਾ ਨੇ ਹਮਵਤਨ ਰਾਜ ਸਾਹਿਬਾ ਨੂੰ ਜਦਕਿ ਵਿੰਕਾ ਨੇ ਮੋਲਦੋਵਾ ਦੀ ਕ੍ਰਿਸਟੀਅਨ ਕਾਈਪੇਰ ਨੂੰ ਹਰਾਇਆ।

ਦੋਨੋਂ ਮੁੱਕੇਬਾਜ਼ ਸਾਲ 2019 ’ਚ ਵੀ ਜਿੱਤ ਚੁੱਕੇ ਹਨ ਸੋਨੇ ਦੇ ਤਮਗੇ

ਦੱਸ ਦਈਏ ਕਿ ਸਾਲ 2019 ’ਚ ਮੋਂਗੋਲੀਆ ’ਚ ਹੋਏ ਏਸ਼ੀਆਈ ਯੂਥ ਮੁੱਕੇਬਾਜ ਮੁਕਾਬਲੇ ਚ ਵੀ ਸੋਨੇ ਦੇ ਤਮਗੇ ਜਿੱਤ ਚੁੱਕੇ ਹਨ। ਇਸ ਤੋਂ ਪਹਿਲਾਂ ਏਸ਼ੀਅਨ ਜੂਨੀਅਰ ਮੁਕਾਬਲੇ ਅਲਫੀਆ ਪਠਾਨ ਨੇ 81 ਕਿਲੋ ਭਾਰ ਵਰਗ ਚ ਮੋਲਦੋਵਾ ਦੀ ਡਾਰਿਆ ਕੋਜੋਰੇਵ ਨੂੰ 5-0 ਨੂੰ ਹਰਾ ਕੇ ਸੋਨੇ ਦਾ ਤਮਗੇ ਜਿੱਤਿਆ ਸੀ। ਅਲਫੀਆ ਪਠਾਨ ਨੇ ਮੋਂਟੇਨੀਗ੍ਰੋ ਮੁੱਕਬਾਜ਼ੀ ਮੁਕਾਬਲੇਬਾਜੀ ਚ ਭਾਰਤ ਨੂੰ ਪਹਿਲਾ ਸੋਨੇ ਦਾ ਤਮਗਾ ਦਿੱਤਾ। ਸਨਾਮਾਚਾ ਨੇ ਇਸ ਤੋਂ ਪਹਿਲਾਂ ਉਜ਼ਬੇਕਿਸਤਾਨ ਦੀ ਸੋਖਿਬਾ ਰੂਜਮੇਤੋਵਾ ਨੂੰ 5-0 ਨਾਲ ਹਰਾਕ ਕੇ ਜਦਕਿ ਵਿੰਕਾ ਨੇ ਫਿਨਲੈਂਡ ਦੀ ਸੁਵੀ ਤੁਜੁਲਾ ਨੂੰ ਹਰਾ ਕੇ ਆਪਣੇ ਆਪਣੇ ਵਰਗਾਂ ਦੇ ਫਾਈਨਲ 'ਚ ਥਾਂ ਬਣਾਈ ਸੀ।

ABOUT THE AUTHOR

...view details