ਨਵੀਂ ਦਿੱਲੀ : ਪੁਰਸ਼ ਮੁੱਕੇਬਾਜ਼ ਦੁਰਯੋਧਨ ਨੇਗੀ (69ਕਿਲੋਗ੍ਰਾਮ ਭਾਰ) ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਮੌਜੂਦਾ ਸਮੇਂ 'ਚ ਨੇਗੀ ਪਟਿਆਲੇ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨਐਸਐਨਆਈਐਸ) ਵਿੱਚ ਟ੍ਰੇਨਿੰਗ ਕਰ ਰਹੇ ਹਨ। ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਨੇ ਐਤਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ।
ਨੇਗੀ ਵਿੱਚ ਕੋਵਿਡ-19 ਬਿਮਾਰੀ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੇ ਲੱਛਣ ਨਹੀਂ ਵਿਖਾਈ ਦਿੱਤੇ, ਪਰ ਸਾਵਧਾਨੀ ਵਜੋਂ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਸਪੋਰਟਸ ਅਥਾਰਟੀ ਆਫ ਇੰਡੀਆ ਨੇ ਇੱਕ ਬਿਆਨ 'ਚ ਕਿਹਾ, "ਨੇਗੀ ਦੀਵਾਲੀ ਛੁੱਟੀ ਦੇ ਲਈ ਗਏ ਸਨ। ਵਾਪਸ ਆਉਣ ਮਗਰੋਂ ਉਹ ਏਕਾਂਤਵਾਸ ਸਨ। ਐਸਓਪੀ ਦੇ ਮੁਤਾਬਕ ਕੁਆਰੰਟੀਨ ਦੇ ਛੇਵੇਂ ਦਿਨ ਉਨ੍ਹਾਂ ਦਾ ਕੋਵਿਡ-19 ਟੈਸਟ ਕੀਤਾ ਗਿਆ ਜੋ ਕਿ ਪੌਜ਼ੀਟਿਵ ਆਇਆ ਹੈ।"