ਨਵੀਂ ਦਿੱਲੀ: ਦੁਨੀਆਂ ਭਰ ਵਿੱਚ ਭਾਰਤ ਝੰਡਾ ਲਹਿਰਾਉਣ ਵਾਲੀ ਮਹਿਲਾਂ ਪਹਿਲਵਾਨ ਬਬੀਤਾ ਫ਼ੋਗਾਟ ਨੇ ਪ੍ਰਮੋਸ਼ਨ ਲਈ ਹਾਈ ਕੋਰਟ ਤੋਂ ਗੁਹਾਰ ਲਾਈ ਹੈ। ਉਸ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਹੈ। ਬਬੀਤਾ ਨੇ ਇਸ ਵਿੱਚ ਕਿਹਾ ਕਿ ਉਹ ਵਧੀਆ ਪ੍ਰਦਰਸ਼ਨ ਕਰ ਰਹੀ ਹੈ, ਇਸ ਦੇ ਬਾਵਜੂਦ ਉਨ੍ਹਾਂ ਦਾ 6 ਸਾਲ ਤੋਂ ਪ੍ਰਮੋਸ਼ਨ ਨਹੀਂ ਹੋਇਆ ਹੈ।
ਨੌਕਰੀ ਨੂੰ ਲੈ ਕੇ ਗੀਤਾ-ਬਬੀਤਾ ਆਹਮੋ-ਸਾਹਮਣੇ, HC ਪੁੱਜੀ ਬਬੀਤਾ - SI
ਭਾਰਤ ਦੀ ਮਸ਼ਹੂਰ ਪਹਿਲਵਾਨ ਫ਼ੋਗਾਟ ਭੈਣਾਂ ਵਿੱਚੋਂ ਬਬੀਤਾ ਫ਼ੋਗਾਟ ਨੇ ਆਪਣੇ ਅਹੁਦੇ ਦੀ ਪ੍ਰਮੋਸ਼ਨ ਨੂੰ ਲੈ ਕੇ ਹਾਈ ਕੋਰਟ ਤੋਂ ਮਦਦ ਮੰਗੀ ਹੈ।
ਬਬੀਤਾ ਹਰਿਆਣਾ ਪੁਲਿਸ ਵਿੱ ਐਸ.ਆਈ ਹੈ। ਬਬੀਤਾ ਨੇ ਪਟੀਸ਼ਨ ਵਿੱਚ ਆਪਣੀ ਭੈਣ ਗੀਤਾ ਫ਼ੋਗਾਟ ਦੇ ਪ੍ਰਮੋਸ਼ਨ ਦਾ ਵੀ ਹਵਾਲਾ ਦਿੱਤਾ ਹੈ। ਬਬੀਤਾ ਨੇ ਕਿਹਾ ਕਿ ਉਸ ਨੇ ਗੀਤਾ ਤੋਂ ਜ਼ਿਆਦਾ ਮੈਡਲ ਜਿੱਤੇ ਹਨ। ਫ਼ਿਹ ਵੀ ਗੀਤਾ ਫ਼ੋਗਾਟ ਡੀਐਸਪੀ ਹੈਅਤੇ ਉਹ ਐਸਆਈ ਹੈ। ਮਾਮਲੇ ਦੀ ਅਗਲੀ ਸੁਣਵਾਈ 9 ਮਈ ਨੂੰ ਹੋਵੇਗੀ।
ਬਬੀਤਾ ਫ਼ੋਗਾਟ ਦੇ ਵਕੀਲ ਬਲਜੀਤ ਬੈਨੀਵੀਲ ਨੇ ਦੱਸਿਆ ਕਿ ਬਬੀਤਾ ਨੇ 6 ਸਾਲ ਤੋਂ ਪ੍ਰਮੋਸ਼ਨ ਨਾ ਹੋਣ 'ਤੇ ਹਰਿਆਣਾ ਸਰਕਾਰ ਵਿਰੁੱਧ ਪਟੀਸ਼ਨ ਪਾਈ ਹੈ। ਪਟੀਸ਼ਨ ਵਿੱਚ ਕਿਹਾ ਹੈ ਕਿ ਗੀਤਾ ਫ਼ੋਗਾਟ ਡੀਐਸਪੀ ਹੈ, ਪਰ ਭੈਣ ਤੋਂ ਜ਼ਿਆਦਾ ਤਮਗ਼ੇ ਜਿੱਤਣ ਦੇ ਬਾਵਜੂਦ ਐਸਆਈ ਦੇ ਅਹੁਦੇ ਦਾ ਪ੍ਰਮੋਸ਼ਨ ਨਹੀਂ ਹੋ ਰਿਹਾ। ਹਾਈਕੋਰਟ ਨੇ ਅਗਲੀ ਸੁਣਵਾਈ ਵਿੱਚ ਬਬੀਤਾ ਦੇ ਵਕੀਲ ਨੂੰ ਗੀਤਾ ਫ਼ੋਗਾਟ ਦਾ ਨਿਯੁਕਤੀ ਪੱਤਰ ਪੇਸ਼ ਕਰਨ ਦੇ ਹੁਕਮ ਹੋਏ ਹਨ।