ਨਵੀਂ ਦਿੱਲੀ:ਅਫਗਾਨਿਸਤਾਨ ਨੇ 24 ਮਾਰਚ ਨੂੰ ਪਹਿਲੀ ਵਾਰ ਟੀ-20 ਮੈਚ 'ਚ ਪਾਕਿਸਤਾਨ ਨੂੰ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ। ਇਸ ਜਿੱਤ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਰਾਸ਼ਿਦ ਖਾਨ ਦੀ ਕਪਤਾਨੀ 'ਚ ਅਫਗਾਨਿਸਤਾਨ ਦੀ ਟੀਮ ਪਾਕਿਸਤਾਨ ਖਿਲਾਫ ਸੀਰੀਜ਼ ਜਿੱਤਣ ਦਾ ਇਰਾਦਾ ਰੱਖਦੀ ਹੈ। ਅਫਗਾਨਿਸਤਾਨ ਦੀ ਟੀਮ ਨੇ ਇਸ ਨੂੰ ਸੱਚ ਸਾਬਤ ਕਰ ਦਿੱਤਾ। ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ।
ਤਿੰਨ ਟੀ-20 ਸੀਰੀਜ਼ ਦਾ ਆਖਰੀ ਮੈਚ: ਤਿੰਨ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਰਾਤ 9:30 ਵਜੇ ਖੇਡਿਆ ਜਾਵੇਗਾ। ਅਫਗਾਨਿਸਤਾਨ ਨੇ ਹੁਣ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਦੂਜੇ ਟੀ-20 ਵਿੱਚ ਪਾਕਿਸਤਾਨ ਨੇ ਛੇ ਵਿਕਟਾਂ ਗੁਆ ਕੇ 130 ਦੌੜਾਂ ਬਣਾਈਆਂ। ਇਮਾਦ ਵਸੀਮ ਨੇ 57 ਗੇਂਦਾਂ 'ਤੇ 64 ਦੌੜਾਂ ਦੀ ਅਜੇਤੂ ਪਾਰੀ ਖੇਡੀ। ਕਪਤਾਨ ਸ਼ਾਦਾਬ ਖਾਨ 32 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਅਬਦੁੱਲਾ ਸ਼ਫੀਕ ਅਤੇ ਸਾਈਮ ਅਯੂਬ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਦੋਵੇਂ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ।
ਖਿਡਾਰੀਆਂ ਦੀਆਂ ਦੌੜਾਂ: ਤਾਇਬ ਤਾਹਿਰ ਨੇ 13 ਅਤੇ ਆਜ਼ਮ ਖਾਨ ਨੇ 1 ਦੌੜਾਂ ਬਣਾਈਆਂ। ਅਫਗਾਨਿਸਤਾਨ ਨੇ 131 ਦੌੜਾਂ ਦਾ ਟੀਚਾ ਇਕ ਗੇਂਦ ਪਹਿਲਾਂ ਹਾਸਲ ਕਰ ਲਿਆ। ਰਹਿਮਾਨਉੱਲ੍ਹਾ ਗੁਰਬਾਜ਼ (44) ਅਤੇ ਇਬਰਾਹਿਮ ਜ਼ਦਰਾਨ (38) ਨੇ ਸ਼ਾਨਦਾਰ ਪਾਰੀਆਂ ਖੇਡੀਆਂ। ਉਸਮਾਨ ਗਨੀ ਨੇ 7 ਦੌੜਾਂ ਬਣਾਈਆਂ। ਮੁਹੰਮਦ ਨਬੀ ਨੇ 14 ਅਤੇ ਨਜੀਬੁੱਲਾ ਜ਼ਦਰਾਨ ਨੇ 23 ਦੌੜਾਂ ਬਣਾਈਆਂ। ਪਾਰੀ ਦੇ ਆਖਰੀ ਦੋ ਓਵਰ ਬਹੁਤ ਰੋਮਾਂਚਕ ਰਹੇ।
ਅਫਗਾਨਿਸਤਾਨ ਲਈ ਇਹ ਟੀਚਾ ਹਾਸਿਲ ਕਰਨਾ ਮੁਸ਼ਕਲ ਸੀ:ਅਫਗਾਨਿਸਤਾਨ ਨੂੰ ਜਿੱਤ ਲਈ 22 ਦੌੜਾਂ ਦੀ ਲੋੜ ਸੀ। ਟੀਚਾ ਮੁਸ਼ਕਲ ਸੀ ਪਰ ਮੁਹੰਮਦ ਨਬੀ ਅਤੇ ਨਜੀਬੁੱਲਾ ਜ਼ਦਰਾਨ ਨੇ ਇਸ ਨੂੰ ਹਾਸਲ ਕਰ ਲਿਆ। ਅਫਗਾਨਿਸਤਾਨ ਦੇ ਫਜ਼ਲਹਕ ਫਾਰੂਕੀ ਨੂੰ ਪਲੇਅਰ ਆਫ ਦਿ ਮੈਚ ਦਾ ਐਵਾਰਡ ਦਿੱਤਾ ਗਿਆ। ਫਾਰੂਕੀ ਨੇ ਦੋ ਵਿਕਟਾਂ ਲਈਆਂ। ਜਦਕਿ ਰਾਸ਼ਿਦ ਖਾਨ, ਨਵੀਨ-ਉਲ-ਹਕ ਅਤੇ ਕਰੀਮ ਜਨਤ ਨੇ ਇਕ-ਇਕ ਵਿਕਟ ਲਈ।
ਇਮਾਦ ਵਸੀਮ ਨੇ ਪਾਕਿਸਤਾਨ ਦੀ ਬਚਾਈ ਲਾਜ:ਇੱਥੋਂ ਤਾਇਬ ਤਾਹਿਰ ਅਤੇ ਇਮਾਦ ਵਸੀਮ ਨੇ 40 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਿਆ। ਤਾਇਬ ਤਾਹਿਰ ਨੂੰ ਹਾਲਾਂਕਿ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ ਅਤੇ ਉਹ 23 ਗੇਂਦਾਂ 'ਤੇ ਸਿਰਫ 13 ਦੌੜਾਂ ਹੀ ਬਣਾ ਸਕਿਆ। ਪਾਕਿਸਤਾਨ ਨੇ ਆਪਣਾ ਪੰਜਵਾਂ ਵਿਕਟ ਜਲਦ ਹੀ ਗੁਆ ਦਿੱਤਾ। ਜਦੋਂ ਆਜ਼ਮ ਖਾਨ ਨੇ ਵਿਰੋਧੀ ਟੀਮ ਦੇ ਕਪਤਾਨ ਰਾਸ਼ਿਦ ਖਾਨ ਦੀ ਗੇਂਦ 'ਤੇ ਐਲਬੀਡਬਲਿਊ ਆਓਟ ਹੋ ਗਏ। ਇਸ ਤੋਂ ਬਾਅਦ ਸ਼ਾਦਾਬ ਖਾਨ ਅਤੇ ਇਮਾਦ ਵਸੀਮ ਨੇ 67 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਕਿਸਤਾਨ ਦੇ ਸਕੋਰ ਨੂੰ 130/6 ਤੱਕ ਪਹੁੰਚਾਇਆ।
ਇਮਾਦ ਵਸੀਮ ਨੇ 57 ਗੇਂਦਾਂ ਦਾ ਸਾਹਮਣਾ ਕਰਦਿਆਂ ਅਜੇਤੂ 64 ਦੌੜਾਂ ਬਣਾਈਆਂ। ਜਿਸ ਵਿੱਚ ਤਿੰਨ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਇਸ ਦੇ ਨਾਲ ਹੀ ਕਪਤਾਨ ਸ਼ਾਦਾਬ ਖਾਨ ਨੇ ਰਨ ਆਊਟ ਹੋਣ ਤੋਂ ਪਹਿਲਾਂ ਤਿੰਨ ਚੌਕਿਆਂ ਦੀ ਮਦਦ ਨਾਲ 32 ਦੌੜਾਂ ਦੀ ਪਾਰੀ ਖੇਡੀ। ਅਫਗਾਨਿਸਤਾਨ ਵੱਲੋਂ ਪਲੇਅਰ ਆਫ ਦਿ ਮੈਚ ਫਜ਼ਲਹਕ ਫਾਰੂਕੀ ਨੇ 19 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਦੂਜੇ ਪਾਸੇ ਨਵੀਨ ਉਲ ਹੱਕ, ਰਾਸ਼ਿਦ ਖਾਨ ਅਤੇ ਕਰੀਮ ਜਨਤ ਨੇ ਇਕ-ਇਕ ਸਫਲਤਾ ਹਾਸਲ ਕੀਤੀ।
ਇਹ ਵੀ ਪੜ੍ਹੋ:-IPL 2023 MS Dhoni : ਇਹ ਹੈ ਧੋਨੀ ਦਾ ਰਿਟਾਇਰਮੈਂਟ ਪਲਾਨ, ਜਾਣੋ ਕਿਵੇਂ ਹੋ ਰਹੀਆਂ ਨੇ ਤਿਆਰੀਆਂ..!