ਨਵੀਂ ਦਿੱਲੀ: ਇੰਡੀਅਨ ਸੁਪਰ ਲੀਗ ਦੇ ਛੇਵੇਂ ਸੀਜ਼ਨ ਵਿੱਚ ਸਨਿੱਚਰਵਾਰ ਨੂੰ ਕਲਿੰਗ ਸਟੇਡੀਅਮ ਵਿੱਚ ਮੇਜ਼ਬਾਨ ਓਡੀਸ਼ਾ ਐਫਸੀ ਦਾ ਮੁਕਾਬਲਾ ਮੁੰਬਈ ਸਿਟੀ ਐਫਸੀ ਨਾਲ ਹੋਵੇਗਾ। ਓਡੀਸ਼ਾ ਦੀ ਨਜ਼ਰ ਜਿੱਤ ਹੈਟ੍ਰਿਕ ਦੇ ਨਾਲ ਟਾਪ-4 ਵਿੱਚ ਪਹੁੰਚਣ 'ਤੇ ਹੈ। ਕੋਚ ਜੋਸਫ ਗੋਮਬੋ ਦੀ ਟੀਮ ਹੁਣ ਆਪਣੇ ਘਰੇਲੂ ਮੈਦਾਨ ਕਲਿੰਗ ਸਟੇਡੀਅਮ ਵਾਪਸ ਚਲੇ ਗਏ ਹਨ ਜਿਥੇ ਉਨ੍ਹਾਂ ਨੇ ਲਗਾਤਾਰ ਦੋ ਵਾਰ ਜਿੱਤ ਹਾਸਲ ਕੀਤੀ ਸੀ। ਓਡੀਸ਼ਾ ਨੇ ਇੱਥੇ ਪਹਿਲੇ ਮੈਚ ਵਿੱਚ ਜਮਸ਼ੇਦਪੁਰ ਨੂੰ 2-1 ਅਤੇ ਫਿਰ ਚੇੱਨਈ ਐਫਸੀ ਨੂੰ 2-0 ਨਾਲ ਹਰਾਇਆ ਸੀ।
ਹੋਰ ਪੜ੍ਹੋ: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਟੀ-20 ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟ ਲੈਣ ਵਾਲੇ ਖਿਡਾਰੀ ਬਣੇ
ਦੂਜੇ ਪਾਸੇ ਮੁੰਬਈ ਸਿਟੀ ਲਗਾਤਾਰ ਤਿੰਨ ਮੈਚ ਜਿੱਤਣ ਤੋਂ ਬਾਅਦ ਆਪਣਾ ਪਿਛਲਾ ਮੈਚ ਏਟੀਕੇ ਤੋਂ ਹਾਰ ਗਈ ਸੀ। ਟੀਮ ਪਿਛਲੇ ਸੱਤ ਮੈਚਾਂ ਵਿੱਚ ਸਿਰਫ਼ ਇੱਕ ਵਾਰ ਹਾਰੀ ਹੈ ਤੇ ਉਹ 11 ਮੈਚਾਂ ਵਿੱਚ 16 ਸਕੋਰਾਂ ਦੇ ਨਾਲ ਚੌਥੇ ਨੰਬਰ ਉੱਤੇ ਰਹੀ ਹੈ। ਓਡੀਸ਼ਾ ਦੀ ਟੀਮ ਵੀ 11 ਮੈਚਾਂ ਦੇ ਨਾਲ 5ਵੇਂ ਨੰਬਰ ਉੱਤੇ ਹੈ ਅਤੇ ਟੀਮ ਮੁੰਬਈ ਸਿਟੀ ਦੇ ਮੁਕਾਬਲੇ ਇੱਕ ਸਕੋਰ ਘੱਟ ਹੈ। ਮੇਜ਼ਬਾਨ ਟੀਮ ਦੇ ਲਈ ਚੰਗੀ ਗੱਲ ਇਹ ਹੈ ਕਿ ਇਸ ਸੀਜ਼ਨ ਵਿੱਚ ਉਹ ਮੁੰਬਈ ਸਿਟੀ ਨੂੰ ਘਰ ਤੋਂ ਬਾਹਰ 4-2 ਨਾਲ ਹਰਾ ਚੁੱਕੀ ਹੈ।
ਹੋਰ ਪੜ੍ਹੋ:ਖੇਲੋ ਇੰਡੀਆ ਯੂਥ ਖੇਡਾਂ ਦਾ ਹੋਇਆ ਆਗਾਜ਼, ਜਿਮਨਾਸਟ ਪ੍ਰਿਯੰਕਾ ਤੇ ਜਤਿਨ ਨੇ ਜਿੱਤੇ ਸੋਨ ਤਮਗੇ
ਜੋਸਫ ਦਾ ਮੰਨਣਾ ਹੈ ਕਿ ਆਪਣੇ ਘਰੇਲੂ ਪ੍ਰਸ਼ੰਸਕਾਂ ਦੇ ਸਾਹਮਣੇ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੇ ਲਈ ਖਿਡਾਰੀਆਂ ਨੂੰ ਕਾਫ਼ੀ ਪ੍ਰਰੇਣਾ ਮਿਲਣੀ ਚਾਹੀਦੀ ਹੈ। ਉਨਾਂ ਨੇ ਕਿਹਾ,"ਸਾਡੇ ਲਈ ਇਹ ਬਹੁਤ ਹੀ ਜ਼ਿਆਦਾ ਮੱਹਤਵਪੂਰਨ ਮੈਚ ਹੈ। ਇਹ ਛੇਵੇਂ ਸਕੋਰਾਂ ਵਾਲੇ ਮੈਚ ਹਨ ਅਤੇ ਇਹ ਟਾਪ-4 ਦੇ ਲਈ ਹੈ। ਸਨਿੱਚਰਵਾਰ ਨੂੰ ਲੀਗ ਦਾ ਦੋ-ਤਿਹਾਈ ਸਮਾਂ ਖ਼ਤਮ ਹੋ ਗਿਆ ਹੈ। ਸਾਨੂੰ ਵਿਸ਼ਵਾਸ਼ ਹੈ ਕਿ ਅਸੀਂ ਕੜੀ ਮਿਹਨਤ ਕਰ ਰਹੇ ਹਾਂ। ਖ਼ਿਡਾਰੀ ਜਿੱਤ ਹਾਸਿਲ ਕਰਨ ਦੇ ਲਈ ਬੇਤਾਬ ਹਨ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਚੰਗਾ ਕੰਮ ਕਰ ਸਕਦੇ ਹਾਂ।"