ਪੰਜਾਬ

punjab

ISL 7: ਇੱਕ ਨਵੀਂ ਸ਼ੁਰੂਆਤ ਲਈ ਮੈਦਾਨ 'ਚ ਉਤਰਣਗੀਆਂ ਓਡੀਸ਼ਾ ਅਤੇ ਹੈਦਰਾਬਾਦ ਦੀਆਂ ਟੀਮਾਂ

By

Published : Nov 23, 2020, 1:51 PM IST

ਇੰਡੀਅਨ ਸੁਪਰ ਲੀਗ (ਆਈਐਸਐਲ) ਦੇ ਸੱਤਵੇਂ ਸੀਜ਼ਨ ਵਿੱਚ, ਅੱਜ ਬੰਬੋਲੀਮ ਦੇ ਜੀਐਮਸੀ ਐਥਲੈਟਿਕ ਸਟੇਡੀਅਮ ਵਿੱਚ ਓਡੀਸ਼ਾ ਐਫ਼ਸੀ ਦਾ ਸਾਹਮਣਾ ਹੈਦਰਾਬਾਦ ਐਫ਼ਸੀ ਨਾਲ ਹੋਵੇਗਾ।

ਤਸਵੀਰ
ਤਸਵੀਰ

ਗੋਆ: ਇੰਡੀਅਨ ਸੁਪਰ ਲੀਗ (ਆਈਐਸਐਲ) ਦੇ ਸੱਤਵੇਂ ਸੀਜ਼ਨ ਵਿੱਚ ਓਡੀਸ਼ਾ ਐਫ਼ਸੀ ਦਾ ਮੁਕਾਬਲਾ ਅੱਜ ਬਾਂਬੋਲੀਮ ਦੇ ਜੀਐਮਸੀ ਐਥਲੈਟਿਕ ਸਟੇਡੀਅਮ ਵਿੱਚ ਹੈਦਰਾਬਾਦ ਐਫ਼ਸੀ ਨਾਲ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਨਵੀਂ ਸ਼ੁਰੂਆਤ ਕਰਨਾ ਚਾਹੁਣਗੀਆਂ। ਹੈਦਰਾਬਾਦ ਨੇ ਪਿਛਲੇ ਸੈਸ਼ਨ ਵਿੱਚ 18 'ਚੋਂ ਸਿਰਫ਼ ਦੋ ਮੈਚ ਜਿੱਤੇ ਸਨ, ਜਦੋਂਕਿ 12 ਵਿੱਚ ਹਾਰ ਮਿਲੀ ਸੀ। ਟੀਮ ਨੇ ਆਪਣੇ ਮਾੜੇ ਬਚਾਅ ਕਾਰਨ 39 ਗੋਲ ਗੁਆਏ ਸਨ। ਓਡੀਸ਼ਾ ਐਫ਼ਸੀ ਵੀ ਹੈਦਰਾਬਾਦ ਤੋਂ ਜ਼ਿਆਦਾ ਪਿੱਛੇ ਨਹੀਂ ਸੀ ਅਤੇ ਉਸ ਨੇ ਵੀ 31 ਗੋਲ ਗੁਆਏ ਸਨ।

ਪਰ ਓਡੀਸ਼ਾ ਦੇ ਐਫ਼ਸੀ ਕੋਚ ਸਟੂਅਰਟ ਬੈਕਸਟਰ ਦਾ ਮੰਨਣਾ ਹੈ ਕਿ ਇਹ ਅੰਕੜਾ ਉੜੀਸਾ ਲਈ ਸਿਰਫ਼ ਨੰਬਰ ਹਨ। ਬਾਕਸਟਰ ਕੋਲ ਹਮਲਾ ਕਰਨ ਦਾ ਵਿਕਲਪ ਹੈ। ਟੀਮ ਨੇ ਇਸ ਵਾਰ ਬ੍ਰਾਜ਼ੀਲ ਦੇ ਸਟ੍ਰਾਈਕਰ ਡਿਆਗੋ ਮੌਰੀਸਿਓ ਅਤੇ ਹੈਦਰਾਬਾਦ ਦੇ ਮਾਰਸੇਲਿੰਹੋ ਨਾਲ ਕਰਾਰ ਕੀਤਾ ਹੈ। ਦੋਵੇਂ ਖਿਡਾਰੀ ਇੱਕ ਪਲ ਵਿੱਚ ਮੈਚ ਨੂੰ ਬਦਲਣ ਦੇ ਯੋਗ ਹਨ।

ਪਿਛਲੇ ਸੀਜ਼ਨ ਵਿੱਚ ਹੈਦਰਾਬਾਦ ਦੀ ਟੀਮ ਟੇਬਲ ਵਿੱਚ 10 ਵੇਂ ਸਥਾਨ 'ਤੇ ਰਹੀ ਸੀ। ਟੀਮ ਨੂੰ ਪਹਿਲੇ ਪੰਜ ਮੈਚਾਂ ਵਿੱਚੋਂ ਚਾਰ 'ਚ ਹਾਰ ਮਿਲੀ ਸੀ। ਨਵੇਂ ਕੋਚ ਮੈਨੁਅਲ ਮਾਰਕੇਜ਼ ਰੋਕਾ ਪਿਛਲੇ ਸੈਸ਼ਨ ਵਿੱਚ ਟੀਮ ਦੇ ਪ੍ਰਦਰਸ਼ਨ ਨੂੰ ਛੱਡ ਕੇ ਇੱਕ ਨਵੀਂ ਸ਼ੁਰੂਆਤ ਕਰਨਾ ਚਾਹੇਗਾ।

ਹੈਦਰਾਬਾਦ ਦੀ ਇਸ ਵਾਰ ਇੱਕ ਜਵਾਨ ਟੀਮ ਹੈ ਤੇ ਕੋਚ ਰੋਕਾ ਇਸ ਤੋਂ ਖੁਸ਼ ਹਨ। ਓਡੀਸ਼ਾ ਨੂੰ ਇਸ ਮੈਚ ਵਿੱਚ ਆਪਣੇ ਡਿਫੈਂਡਰ ਜੈਕਬ ਟ੍ਰੇਟ ਅਤੇ ਜੈਰੀ ਦੀਆਂ ਸੇਵਾਵਾਂ ਨਹੀਂ ਮਿਲਸਕਣਗੀਆਂ, ਜਦਕਿ ਹੈਦਰਾਬਾਦ ਦੇ ਲਈ ਫ੍ਰਾਂਸਿਸਕੋ ਸੈਂਡਜਾ ਇਸ ਮੈਚ ਵਿੱਚ ਨਹੀਂ ਖੇਡ ਸਕਣਗੇ।

ABOUT THE AUTHOR

...view details