ਪੋਖਰਾ : ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਲਗਾਤਾਰ ਤੀਸਰੀ ਜਿੱਤ ਦਰਜ ਕਰ ਕੇ ਇੱਥੇ ਜਾਰੀ ਦੱਖਣੀ ਏਸ਼ੀਆਈ ਖੇਡਾਂ ਦੇ ਫ਼ਾਇਨਲ ਵਿੱਚ ਥਾਂ ਪੱਕੀ ਕਰ ਲਈ ਹੈ।
ਭਾਰਤੀ ਮਹਿਲਾ ਫ਼ੁੱਟਬਾਲ ਟੀਮ ਦੱਖਣੀ ਏਸ਼ੀਆਈ ਖੇਡਾਂ ਦੇ ਫ਼ਾਇਨਲ ਵਿੱਚ ਪਹੁੰਚੀ - indian women football team
ਭਾਰਤੀ ਮਹਿਲਾ ਫ਼ੁੱਟਬਾਲ ਟੀਮ ਨੇ ਨੇਪਾਲ ਨੂੰ 1-0 ਨਾਲ ਹਰਾ ਕੇ ਦੱਖਣੀ ਏਸ਼ੀਆਈ ਖੇਡਾਂ ਦੇ ਫ਼ਾਇਨਲ ਵਿੱਚ ਥਾਂ ਪੱਕੀ ਕਰ ਲਈ ਹੈ।
ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਸ਼ਨਿਚਰਵਾਰ ਨੂੰ ਪੋਖਰਾ ਸਟੇਡਿਅਮ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਨੇਪਾਲ ਦੀ ਟੀਮ ਨੂੰ 1-0 ਨਾਲ ਹਰਾ ਕੇ ਫ਼ਾਇਨਲ ਵਿੱਚ ਪ੍ਰਵੇਸ਼ ਕੀਤਾ। ਇਸ ਜਿੱਤ ਤੋਂ ਬਾਅਦ ਭਾਰਤ ਰਾਉਂਡ ਰੋਬਿਨ ਵਿੱਚ ਚੋਟੀ ਉੱਤੇ ਰਿਹਾ। ਭਾਰਤੀ ਟੀਮ ਦੀ ਟੂਰਨਾਮੈਂਟ ਵਿੱਚ ਇਹ ਲਗਾਤਾਰ ਤੀਸਰੀ ਜਿੱਤ ਹੈ।
ਮੌਜੂਦਾ ਚੈਂਪੀਅਨ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਮਾਲਦੀਵ ਨੂੰ 5-0 ਨਾਲ ਅਤੇ ਦੂਸਰੇ ਮੈਚ ਵਿੱਚ ਸ਼੍ਰੀਲੰਕਾ ਨੂੰ 6-0 ਨਾਲ ਕਰਾਰੀ ਮਾਤ ਦਿੱਤੀ। ਭਾਰਤੀ ਟੀਮ ਲਈ ਤੀਸਰੇ ਮੈਚ ਵਿੱਚ ਬਾਲਾ ਦੇਵੀ ਨੇ 18ਵੇਂ ਮਿੰਟ ਵਿੱਚ ਇੱਕ ਜੇਤੂ ਗੋਲ ਕੀਤਾ। ਫ਼ਾਇਨਲ ਵਿੱਚ ਭਾਰਤ ਦਾ ਸਾਹਮਣਾ ਇਸੇ ਮੈਦਾਨ ਉੱਤੇ ਮੇਜ਼ਬਾਨ ਨੇਪਾਲ ਵਿਰੁੱਧ ਹੋਵੇਗਾ।