ਪੰਜਾਬ

punjab

ETV Bharat / sports

FIFA ਨੇ ਲਿਓਨਲ ਮੈਸੀ ਨੂੰ ਐਵਾਰਡ ਦੇਣ ਵਿੱਚ ਗਲਤੀ ਦੀ ਗੱਲ ਨਕਾਰੀ

ਲਿਓਨਲ ਮੈਸੀ ਨੂੰ ਸਾਲ 2019 ਦਾ ਵਧੀਆ ਖਿਡਾਰੀ ਐਵਾਰਡ ਮਿਲਿਆ ਸੀ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਵੋਟਿੰਗ ਵਿੱਚ ਗਲਤੀ ਹੋਈ ਹੈ। ਹੁਣ ਇਸ ਉੱਤੇ ਫ਼ੀਫਾ ਨੇ ਬਿਆਨ ਜਾਰੀ ਕਰ ਇਸ ਗੱਲ ਨੂੰ ਨਕਾਰਿਆ ਹੈ।

FIFA ਨੇ ਲਿਓਨਲ ਮੈਸੀ ਨੂੰ ਐਵਾਰਡ ਦੇਣ ਵਿੱਚ ਗਲਤੀ ਦੀ ਗੱਲ ਨਕਾਰੀ

By

Published : Sep 28, 2019, 1:17 AM IST

ਜਿਓਰਿਖ : ਵਿਸ਼ਵ ਫ਼ੁੱਟਬਾਲ ਸੰਸਥਾ ਫ਼ੀਫਾ ਨੇ ਅਰਜਨਟੀਨਾ ਨੇ ਲਿਓਨਲ ਮੈਸੀ ਨੂੰ ਇਸ ਸਾਲ ਵਿਸ਼ਵ ਦਾ ਸਰਵਸ਼੍ਰੇਠ ਖਿਡਾਰੀ ਚੁਣੇ ਜਾਣ ਨੂੰ ਲੈ ਕੇ ਵੋਟਿੰਗ ਵਿੱਚ ਗਲਤੀ ਦੀ ਗੱਲ ਨੂੰ ਨਕਾਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਨਿਕਾਰਾਗੁਆ ਦੇ ਕਪਤਾਨ ਜੁਆਨ ਬਾਰੇਰ ਨੇ ਕਿਹਾ ਸੀ ਕਿ ਮੈਸੀ ਨੂੰ ਐਵਾਰਡ ਦਿੱਤੇ ਜਾਣ ਦੀ ਜਾਂਚ ਹੋਵੇ ਕਿਉਂਕਿ ਉਨ੍ਹਾਂ ਨੇ ਮੈਸੀ ਲਈ ਵੋਟ ਨਹੀਂ ਕੀਤਾ ਸੀ।

ਫ਼ੀਫ਼ਾ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਅਤੇ ਜਾਂਚ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਜਿਸ ਮੁਤਾਬਕ, "ਅਸੀਂ ਨਿਕਾਰਾਗੁਆ ਐੱਫ਼ ਦੁਆਰਾ ਜਾਰੀ ਦਾਖ਼ਲ ਕੀਤੇ ਗਏ ਹਰ ਕਾਗਜ਼ ਨੂੰ ਦੇਖਿਆ ਹੈ ਅਤੇ ਪਾਇਆ ਗਿਆ ਹੈ ਕਿ ਸਾਰਿਆਂ ਉੱਤੇ ਸੰਘ ਦੇ ਅਧਿਕਾਰੀਆਂ ਦੇ ਹਸਤਾਖ਼ਰ ਹਨ।"

ਸਿਖ਼ਰ ਸੰਸਥਾ ਨੇ ਕਿਹਾ ਕਿ ਮਹਾਂਸੰਘ ਦੁਆਰਾ ਦਾਖ਼ਿਲ ਕੀਤੀ ਗਈ ਵੋਟ ਸ਼ੀਟ ਨਾਲ ਅਸੀਂ ਤੁਲਨਾ ਕੀਤੀ ਜਿਸ ਨੂੰ ਅਸੀਂ ਆਪਣੀ ਵੈਬਸਾਈਟ ਉੱਤੇ ਜਾਰੀ ਕੀਤਾ। ਇਸ ਤੋਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੇ ਕੋਲ ਖਿਡਾਰੀਆਂ ਵੱਲੋਂ ਹਸਤਾਖ਼ਰ ਕੀਤੇ ਗਏ ਵੋਟ ਹਨ। ਅਸੀਂ ਨਿਕਾਰਾਗੁਆ ਫ਼ੁੱਟਬਾਲ ਮਹਾਂਸੰਘ ਨਾਲ ਇਸ ਮੁੱਦੇ ਉੱਤੇ ਜਾਂਚ ਕਰਨ ਨੂੰ ਕਿਹਾ ਹੈ।

ਫ਼ੀਫ਼ਾ ਵਿਸ਼ਵ ਕੱਪ: ਪੰਜਾਬੀ ਗੱਭਰੂ ਸਾਹਮਣੇ ਏਸ਼ੀਅਨ ਚੈਂਪੀਅਨ ਹੋਇਆ ਢੇਰ

ABOUT THE AUTHOR

...view details