ਪੰਜਾਬ

punjab

ETV Bharat / sports

ਫਲਾਇਡ ਦਾ ਸਮਰਥਨ ਕਰਨ ਵਾਲੇ ਫੁੱਟਬਾਲਰਾਂ ਨੂੰ ਸਜ਼ਾ ਨਹੀਂ, ਤਾਰੀਫ਼ ਮਿਲਣੀ ਚਾਹੀਦੀ: ਫੀਫਾ ਚੇਅਰਮੈਨ - ਫਲਾਇਡ ਦਾ ਸਮਰਥਨ

ਫੀਫਾ ਚੇਅਰਮੈਨ ਜਿਆਨੀ ਇਨਫੈਨਟਿਨੋ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੁੰਦੇਸਲੀਗਾ ਮੈਚਾਂ ਦੌਰਾਨ ਪ੍ਰਦਸ਼ਨ ਕਰਨ ਵਾਲੇ ਇੰਨ੍ਹਾਂ ਖਿਡਾਰੀਆਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ, ਬਲਕਿ ਇਹ ਤਾਰੀਫ਼ ਦੇ ਹੱਕਦਾਰ ਹਨ।

ਫਲਾਇਡ ਦਾ ਸਮਰਥਨ ਕਰਨ ਵਾਲੇ ਫੁੱਟਬਾਲਰਾਂ ਨੂੰ ਸਜ਼ਾ ਨਹੀਂ, ਤਾਰੀਫ਼ ਮਿਲਣੀ ਚਾਹੀਦੀ: ਫੀਫਾ ਚੇਅਰਮੈਨ
ਫਲਾਇਡ ਦਾ ਸਮਰਥਨ ਕਰਨ ਵਾਲੇ ਫੁੱਟਬਾਲਰਾਂ ਨੂੰ ਸਜ਼ਾ ਨਹੀਂ, ਤਾਰੀਫ਼ ਮਿਲਣੀ ਚਾਹੀਦੀ: ਫੀਫਾ ਚੇਅਰਮੈਨ

By

Published : Jun 3, 2020, 11:02 PM IST

ਵਾਸ਼ਿੰਗਟਨ: ਫੀਫਾ ਚੇਅਰਮੈਨ ਜਿਆਨੀ ਇਨਫੈਨਟਿਨੋ ਨੇ ਕਿਹਾ ਕਿ ਮੈਚਾਂ ਦੌਰਾਨ ਜਾਰਜ ਫਲਾਇਡ ਦੀ ਮੌਤ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਵਾਲੇ ਬੁੰਦੇਸਲੀਗਾ ਦੇ ਖਿਡਾਰੀਆਂ ਨੂੰ ਸਜ਼ਾ ਨਹੀਂ, ਬਲਕਿ ਤਾਰੀਫ਼ ਮਿਲਣੀ ਚਾਹੀਦੀ।

ਜਰਮਨੀ ਦੇ ਬੁੰਦੇਸਲੀਗਾ ਦੇ ਚਾਰ ਨੌਜਵਾਨ ਫੁੱਟਬਾਲਰਾਂ ਨੇ ਅਮਰੀਕਾ ਵਿੱਚ ਇੱਕ ਅਫ਼ਰੀਕੀ ਵਿਅਕਤੀ ਫਲਾਇਡ ਦੀ ਮੌਤ ਅਤੇ ਪੁਲਿਸ ਦੇ ਹੱਥਾਂ ਹੋਰ ਅਫ਼ਰੀਕੀ ਲੋਕਾਂ ਦੀ ਹੱਤਿਆ ਦੇ ਵਿਰੋਧ ਵਿੱਚ ਬਿਆਨ ਦਿੰਦੇ ਹੋਏ ਇਨਸਾਫ਼ ਦੀ ਮੰਗ ਕੀਤੀ ਸੀ।

ਫੁੱਟਬਾਲ ਖਿਡਾਰੀ ਸਾਂਚੋ।

ਇੰਗਲੈਂਡ ਦੇ 20 ਸਾਲਾ ਵਿੰਗਰ ਜਾਡੋਨ ਸਾਂਚੋ, ਮੋਰੱਕੋ ਦੇ 21 ਸਾਲ ਦੇ ਰਾਇਟ ਬੈਕ ਅਸ਼ਰਫ ਹਕੀਮੀ ਅਤੇ 22 ਸਾਲ ਦੇ ਮਾਰਕਸ ਥੁਰਮ ਨੇ ਐਤਵਾਰ ਨੂੰ ਮੈਦਾਨ ਉੱਤੇ ਬਿਆਨ ਦਿੱਤਾ। ਇਸ ਤੋਂ ਪਹਿਲਾਂ ਸ਼ਾਲਕੇ ਦੇ ਅਮਰੀਕੀ ਮਿਡਫੀਲਡਰ ਵੈਸਟਨ ਮੈਕੇਨੀ ਨੇ ਵਿਰੋਧ ਪ੍ਰਗਟਾਇਆ ਸੀ।

ਬੋਰੁਸਿਆ ਡਾਰਟਮੰਡ ਵਿਰੁੱਧ ਹੈਟ੍ਰਿਕ ਲਗਾਉਣ ਵਾਲੇ ਸਾਂਚੋ ਨੇ ਪਹਿਲੇ ਗੋਲ ਤੋਂ ਬਾਅਦ ਜਰਸੀ ਉਤਾਰੀ ਤਾਂ ਉਸ ਦੀ ਸ਼ਰਟ ਉੱਤੇ ਹੱਥ ਨਾਲ ਲਿਖਿਆ ਸੀ 'ਜਸਟਿਸ ਫ਼ਾਰ ਜਾਰਚ ਫਲਾਇਡ'। ਇਸ ਦੇ ਲਈ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਅਫ਼ਰੀਕੀ ਵਿਅਕਤੀ ਫਲਾਇਡ ਦੀ ਮੌਤ ਪਿਛਲੇ ਹਫ਼ਤੇ ਮਿਨੀਪੋਲਿਸ ਵਿੱਚ ਹੋ ਗਈ ਸੀ। ਇੱਕ ਅਫ਼ਰੀਕੀ ਪੁਲਿਸ ਅਧਿਕਾਰੀ ਨੇ ਆਪਣੇ ਗੋਡੇ ਨਾਲ ਉਸ ਦੀ ਗਰਦਨ ਨੂੰ ਦੱਬੇ ਰੱਖਿਆ ਸੀ, ਜਿਸ ਦੇ ਕਰਾਨ ਉਸ ਨੂੰ ਸਾਂਹ ਲੈਣ ਦੀ ਦਿੱਕਤ ਹੋਈ ਸੀ ਅਤੇ ਉਸ ਦੀ ਮੌਤ ਹੋ ਗਈ।

ਫਲਾਇਡ ਦੀ ਮੌਤ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਥੁਰਮ ਨੇ ਗੋਲ ਕਰਨ ਤੋਂ ਬਾਅਦ ਮੈਦਾਨ ਉੱਤੇ ਸੰਕੇਤਿਕ ਵਿਰੋਧ ਪ੍ਰਦਰਸ਼ਨ ਕੀਤਾ, ਜਦਕਿ ਮੈਕੇਨੀ ਨੇ ਬਾਂਹ ਉੱਤੇ ਪੱਟੀ ਬੰਨ੍ਹੀ ਸੀ, ਜਿਸ ਉੱਤੇ ਲਿਖਿਆ ਸੀ 'ਜਸਟਿਸ ਫ਼ਾਰ ਜਾਰਜ'।

ਇਨਫੈਨਟਿਨੋ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੁੰਦੇਸਲੀਗਾ ਮੈਚਾਂ ਦੌਰਾਨ ਪ੍ਰਦਰਸ਼ਨ ਕਰਨ ਵਾਲੇ ਇੰਨ੍ਹਾਂ ਖਿਡਾਰੀਆਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ, ਬਲਕਿ ਇਹ ਤਾਰੀਫ਼ ਦੇ ਹੱਕਦਾਰ ਹਨ।

ABOUT THE AUTHOR

...view details