ਨਵੀਂ ਦਿੱਲੀ: ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਉਨ੍ਹਾਂ ਭਾਰਤੀ ਖਿਡਾਰੀਆਂ 'ਚ ਸ਼ਾਮਲ ਹੈ ਜੋ ਲੰਡਨ 'ਚ ਆਸਟ੍ਰੇਲੀਆ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਫਾਈਨਲ ਲਈ ਮੰਗਲਵਾਰ ਤੜਕੇ ਇੰਗਲੈਂਡ ਲਈ ਰਵਾਨਾ ਹੋਣਗੇ। ਕੋਹਲੀ ਦੀ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਦੇ ਸਾਥੀ ਮੁਹੰਮਦ ਸਿਰਾਜ ਵੀ ਇਸੇ ਫਲਾਈਟ ਰਾਹੀਂ ਲੰਡਨ ਪਹੁੰਚਣਗੇ। ਸਪਿੰਨਰ ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ ਅਤੇ ਆਲਰਾਊਂਡਰ ਸ਼ਾਰਦੁਲ ਠਾਕੁਰ ਤੋਂ ਇਲਾਵਾ ਰਾਹੁਲ ਦ੍ਰਾਵਿੜ ਦੀ ਅਗਵਾਈ ਵਾਲੇ ਸਪੋਰਟ ਸਟਾਫ ਵੀ ਇੰਗਲੈਂਡ ਲਈ ਰਵਾਨਾ ਹੋਣ ਵਾਲੇ ਪਹਿਲੇ ਬੈਚ 'ਚ ਸ਼ਾਮਲ ਹਨ।
WTC Final : IPL 'ਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਅਗਲੇ ਮਿਸ਼ਨ 'ਚ ਲੱਗੇ ਕੋਹਲੀ, ਭਲਕੇ ਤੋਂ ਸ਼ੁਰੂ ਕਰਨਗੇ ਸਖਤ ਅਭਿਆਸ - ਭਾਰਤ ਅਤੇ ਆਸਟ੍ਰੇਲੀਆ
ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 7 ਤੋਂ 11 ਜੂਨ ਤੱਕ ਖੇਡਿਆ ਜਾਵੇਗਾ। ਟੀਮ ਇੰਡੀਆ ਦੇ ਕੁਝ ਖਿਡਾਰੀ ਇਸ ਵੱਡੇ ਮੈਚ 'ਚ ਖੇਡਣ ਲਈ ਮੰਗਲਵਾਰ ਨੂੰ ਇੰਗਲੈਂਡ ਰਵਾਨਾ ਹੋਣਗੇ।
ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦਾ ਫਾਈਨਲ 7 ਤੋਂ 11 ਜੂਨ ਤੱਕ ਓਵਲ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਸੂਤਰਾਂ ਨੇ ਕਿਹਾ, 'ਖਿਡਾਰੀ ਦੋ ਜਾਂ ਤਿੰਨ ਬੈਚਾਂ 'ਚ ਇੰਗਲੈਂਡ ਪਹੁੰਚ ਜਾਣਗੇ। ਪਹਿਲਾ ਜੱਥਾ ਕੱਲ੍ਹ ਸਵੇਰੇ 4.30 ਵਜੇ ਰਵਾਨਾ ਹੋਵੇਗਾ। ਜਿਨ੍ਹਾਂ ਖਿਡਾਰੀਆਂ ਦੀਆਂ ਟੀਮਾਂ ਇੰਡੀਅਨ ਪ੍ਰੀਮੀਅਰ ਲੀਗ ਦੇ ਪਲੇਆਫ ਵਿੱਚ ਪਹੁੰਚ ਚੁੱਕੀਆਂ ਹਨ, ਉਹ ਬਾਅਦ ਵਿੱਚ ਇੰਗਲੈਂਡ ਪਹੁੰਚਣਗੇ। ਇਨ੍ਹਾਂ ਖਿਡਾਰੀਆਂ 'ਚ ਕਪਤਾਨ ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ, ਸ਼ੁਭਮਨ ਗਿੱਲ, ਮੁਹੰਮਦ ਸ਼ਮੀ, ਕੇਐੱਸ ਭਰਤ ਅਤੇ ਅਜਿੰਕਿਆ ਰਹਾਣੇ ਸ਼ਾਮਲ ਹਨ।
ਟੈਸਟ ਮਾਹਿਰ ਚੇਤੇਸ਼ਵਰ ਪੁਜਾਰਾ ਪਹਿਲਾਂ ਹੀ ਇੰਗਲੈਂਡ 'ਚ ਕਾਊਂਟੀ ਕ੍ਰਿਕਟ ਖੇਡ ਰਹੇ ਹਨ। ਭਾਰਤ ਦੇ ਜ਼ਿਆਦਾਤਰ ਖਿਡਾਰੀ ਦੋ ਮਹੀਨਿਆਂ ਤੱਕ ਆਈਪੀਐਲ ਵਿੱਚ ਖੇਡਣ ਤੋਂ ਬਾਅਦ ਡਬਲਯੂਟੀਸੀ ਫਾਈਨਲ ਲਈ ਉਤਰਨਗੇ, ਜਦੋਂ ਕਿ ਇਸ ਮਹੱਤਵਪੂਰਨ ਮੈਚ ਲਈ ਆਸਟਰੇਲੀਆਈ ਟੀਮ ਵਿੱਚ ਸਿਰਫ ਤਿੰਨ ਖਿਡਾਰੀ ਟੀ-20 ਲੀਗ ਵਿੱਚ ਖੇਡ ਰਹੇ ਸਨ। ਭਾਰਤ 2021 ਵਿੱਚ WTC ਵਿੱਚ ਉਪ ਜੇਤੂ ਰਿਹਾ ਸੀ। ਉਹ ਪਿਛਲੇ 10 ਸਾਲਾਂ 'ਚ ਪਹਿਲੀ ਆਈਸੀਸੀ ਟਰਾਫੀ ਜਿੱਤਣ ਦੇ ਉਦੇਸ਼ ਨਾਲ ਮੈਦਾਨ 'ਤੇ ਉਤਰੇਗਾ।