ਨਵੀਂ ਦਿੱਲੀ : ਦੱਖਣੀ ਅਫਰੀਕਾ 'ਚ ਚੱਲ ਰਹੇ ਟੀ-20 ਵਿਸ਼ਵ ਕੱਪ 'ਚ ਭਾਰਤ ਨੇ ਐਤਵਾਰ ਨੂੰ ਪਹਿਲਾ ਮੈਚ ਖੇਡਿਆ। ਨਿਊਲੈਂਡਸ ਕ੍ਰਿਕਟ ਗਰਾਊਂਡ 'ਤੇ ਹੋਏ ਇਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 1 ਓਵਰ ਅਤੇ 7 ਵਿਕਟਾਂ ਨਾਲ ਹਰਾਇਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ। ਪਾਕਿਸਤਾਨ ਦੀ ਟੀਮ ਨੇ 20 ਓਵਰਾਂ 'ਚ 4 ਵਿਕਟਾਂ ਗੁਆ ਕੇ 149 ਦੌੜਾਂ ਬਣਾਈਆਂ ਸਨ। ਭਾਰਤੀ ਟੀਮ ਨੇ 19 ਓਵਰਾਂ 'ਚ 3 ਵਿਕਟਾਂ ਗੁਆ ਕੇ 153 ਦੌੜਾਂ ਬਣਾਈਆਂ। ਜੇਮਿਮਾਹ ਰੌਡਰਿਗਜ਼ ਨੇ 53 ਦੌੜਾਂ ਦੀ ਅਜੇਤੂ ਪਾਰੀ ਖੇਡੀ। ਰਿਚਾ ਘੋਸ਼ ਵੀ 31 ਦੌੜਾਂ ਬਣਾ ਕੇ ਅਜੇਤੂ ਰਹੀ। ਰੌਡਰਿਗਜ਼ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ ਦਾ ਮੈਚ ਚੁਣਿਆ ਗਿਆ।
ਸੋਸ਼ਲ ਮੀਡੀਆ ਉਤੇ ਮਹਿਲਾ ਕ੍ਰਿਕਟ ਟੀਮ ਦੀ ਚਰਚਾ :ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਭਾਰਤੀ ਮਹਿਲਾ ਟੀਮ ਦੀ ਕਾਫੀ ਤਾਰੀਫ ਹੋ ਰਹੀ ਹੈ। ਭਾਰਤ ਦੇ ਦਿੱਗਜ ਕ੍ਰਿਕਟਰਾਂ ਨੇ ਟੀਮ ਦੀ ਸ਼ਾਨਦਾਰ ਜਿੱਤ ਲਈ ਤਾਰੀਫ ਕੀਤੀ ਹੈ। ਵਿਰਾਟ ਕੋਹਲੀ ਨੇ ਟਵੀਟ ਕੀਤਾ ਅਤੇ ਲਿਖਿਆ, ਸਾਡੀ ਮਹਿਲਾ ਟੀਮ ਦੀ ਪਾਕਿਸਤਾਨ ਦੇ ਖਿਲਾਫ ਦਬਾਅ ਵਾਲੇ ਮੈਚ ਵਿੱਚ ਜਿੱਤ ਅਤੇ ਸਖ਼ਤ ਦੌੜਾਂ ਦਾ ਪਿੱਛਾ ਕਰਨਾ ਸ਼ਾਨਦਾਰ ਹੈ। ਮਹਿਲਾ ਟੀਮ ਹਰ ਟੂਰਨਾਮੈਂਟ ਵਿੱਚ ਵੱਡੀ ਛਲਾਂਗ ਲਗਾ ਰਹੀ ਹੈ ਅਤੇ ਇਹ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰ ਰਹੀ ਹੈ। ਪ੍ਰਮਾਤਮਾ ਆਪ ਸਭ ਨੂੰ ਹੋਰ ਬਲ ਬਖਸ਼ੇ।
ਇਹ ਵੀ ਪੜ੍ਹੋ :INDIA VS PAK T20 WORLD CUP: ਭਾਰਤ ਨੇ ਵਿਸ਼ਵ ਕੱਪ 'ਚ ਜਿੱਤ ਨਾਲ ਕੀਤੀ ਸ਼ੁਰੂਆਤ, ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ