ਨਵੀਂ ਦਿੱਲੀ : ਟੈਸਟ ਅਤੇ ਵਨਡੇ ਮੈਚਾਂ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਅਤੇ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ 21 ਵੀਂ ਸਦੀ ਦਾ ਸਰਵਉਤਮ ਟੈਸਟ ਬੱਲੇਬਾਜ਼ ਚੁਣਿਆ ਗਿਆ ਹੈ। ਸਚਿਨ ਨੂੰ ਇਸ ਮਾਮਲੇ ਵਿੱਚ ਸ਼੍ਰੀਲੰਕਾ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਕੁਮਾਰ ਸੰਗਾਕਾਰਾ ਤੋਂ ਸਖਤ ਮੁਕਾਬਲਾ ਮਿਲਿਆ ਪਰ ਅੰਤ ਵਿੱਚ ਤੇਂਦੁਲਕਰ ਨੇ ਬਾਜ਼ੀ ਮਾਰ ਲਈ।
ਆਈ.ਸੀ.ਸੀ ਵਰਲਡ ਟੈਸਟ ਚੈਂਪੀਅਨਸ਼ਿਪ ਮੈਚ ਦੇ ਇਤਿਹਾਸਕ ਮੌਕੇ 'ਤੇ ਇੱਕ ਟੀ.ਵੀ ਚੈਨਲ ਨੇ 21 ਵੀਂ ਸਦੀ ਦੇ ਮਹਾਨ ਖਿਡਾਰੀ ਨੂੰ ਚੁਣਨ ਲਈ ਵੋਟ ਪਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਟੀ.ਵੀ ਚੈਨਲ ਦੀ ਕੁਮੈਂਟਰੀ ਟੀਮ ਅਤੇ ਪ੍ਰਸ਼ੰਸਕਾਂ ਨੇ ਸਚਿਨ ਨੂੰ ਸਰਵਸ੍ਰੇਸ਼ਠ ਬੱਲੇਬਾਜ਼ ਵਜੋਂ ਚੁਣਿਆ।
ਭਾਰਤੀ ਬੱਲੇਬਾਜ਼ ਮਹਾਨ ਸੁਨੀਲ ਗਾਵਸਕਰ ਨੇ ਇਕ ਵੀਡੀਓ ਵਿਚ ਕਿਹਾ, "ਇਹ ਇਕ ਮੁਸ਼ਕਲ ਮੁਕਾਬਲਾ ਸੀ। ਕੁਮਾਰ ਸੰਗਾਕਾਰਾ ਅਤੇ ਸਚਿਨ ਤੇਂਦੁਲਕਰ ਦੋਵੇਂ ਹੀ ਖੇਡ ਦੇ ਪ੍ਰਤੀਕ ਹਨ। ਪਰ 21 ਵੀਂ ਸਦੀ ਦੇ ਮਹਾਨ ਟੈਸਟ ਬੱਲੇਬਾਜ਼ ਦੇ ਜੇਤੂ ਮੇਰੇ ਸਾਥੀ ਮੁੰਬਈ ਦੇ ਸਚਿਨ ਰਮੇਸ਼ ਤੇਂਦੁਲਕਰ ਹੈ।"