ਪੰਜਾਬ

punjab

ETV Bharat / sports

PSl ਦਾ ਖਿਤਾਬ ਜਿੱਤਣ ਤੋਂ ਬਾਅਦ ਕਰਾਚੀ ਕਿੰਗਜ਼ ਦੇ ਹਰ ਖਿਡਾਰੀ ਨੂੰ ਮਿਲੇਗਾ ਅਪਾਰਟਮੈਂਟ - LAHORE KALANDERS

ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਟੀਮ ਦੇ ਮਾਲਕ, ਸਲਮਾਨ ਇਕਬਾਲ, ਨੇ ਇੱਕ ਰਿਅਲ ਅਸਟੇਟ ਪ੍ਰੋਜੈਕਟ ਤੋਂ ਹਰੇਕ ਖਿਡਾਰੀ ਨੂੰ ਇੱਕ-ਇੱਕ ਅਪਾਰਟਮੈਂਟ ਦੇਣ ਦੀ ਘੋਸ਼ਣਾ ਕੀਤੀ ਹੈ।

ਫ਼ੋਟੋ
ਫ਼ੋਟੋ

By

Published : Nov 19, 2020, 3:37 PM IST

ਕਰਾਚੀ: ਪਾਕਿਸਤਾਨ ਸੁਪਰ ਲੀਗ (ਪੀਐਸਐਲ) ਦੇ ਪੰਜਵੇਂ ਐਡੀਸ਼ਨ ਦਾ ਖਿਤਾਬ ਜਿੱਚਣ ਵਾਲੀ ਕਰਾਚੀ ਕਿੰਗਜ਼ ਦੇ ਹਰ ਖਿਡਾਰੀ ਨੂੰ ਇਨਾਮ ਵਜੋਂ ਅਪਾਰਟਮੈਂਟ ਦੇਣ ਦਾ ਐਲਾਨ ਕੀਤਾ ਗਿਆ ਹੈ। ਇੱਕ ਪਾਕਿਸਤਾਨੀ ਪੱਤਰਕਾਰ ਦੇ ਅਨੁਸਾਰ ਇਹ ਐਲਾਨ ਫਰੈਂਚਾਈਜ਼ ਦੇ ਮਾਲਕ ਨੇ ਆਪ ਕੀਤਾ ਹੈ। ਕਰਾਚੀ ਨੇ ਮੰਗਲਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਲਾਹੌਰ ਕਲੰਦਰਜ਼ ਨੂੰ ਪੰਜ ਵਿਕਟਾਂ ਨਾਲ ਮਾਤ ਦੇ ਕੇ ਪੀਐਸਐਲ ਟਰਾਫੀ ਆਪਣੇ ਨਾਂਅ ਕਰ ਲਈ ਹੈ।

ਇੱਕ ਪਾਕਿਸਤਾਨੀ ਪੱਤਰਕਾਰ ਨੇ ਦੱਸਿਆ ਕਿ ਕਰਾਚੀ ਕਿੰਗਜ਼ ਦੇ ਮਾਲਕ ਸਲਮਾਨ ਇੱਕਬਾਲ ਨੇ ਇੱਕ ਰਿਅਲ ਅਸਟੇਟ ਪ੍ਰੋਜੈਕਟ ਵਿੱਚੋਂ ਹਰੇਕ ਖਿਡਾਰੀ ਨੂੰ ਅਪਾਰਟਮੈਂਟ ਦੇਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, “ਕਰਾਚੀ ਕਿੰਗਜ਼ ਦੇ ਮਾਲਕ ਸਲਮਾਨ ਇੱਕਬਾਲ ਨੇ ਪੀਐਸਐਲ ਜਿੱਤਣ ਵਾਲੀ ਕਰਾਚੀ ਕਿੰਗਜ਼ ਦੇ ਹਰ ਖਿਡਾਰੀ ਲਈ ਅਪਾਰਟਮੈਂਟ ਦੇਣ ਦਾ ਐਲਾਨ ਕੀਤਾ ਹੈ”।

ਕਰਾਚੀ ਕਿੰਗਜ਼ ਨੇ ਲਾਹੌਰ ਕਲੰਦਰਜ਼ ਨੂੰ ਹਰਾ ਕੇ ਪੀਐਸਐਲ ਦਾ ਖਿਤਾਬ ਜਿੱਤਿਆ

ਇਸ ਜਿੱਤ ਤੋਂ ਬਾਅਦ ਕਰਾਚੀ ਦੇ ਕਪਤਾਨ ਇਮਾਦ ਵਸੀਮ ਨੇ ਟੀਮ ਦੇ ਸਾਬਕਾ ਕੋਚ ਡੀਨ ਜੋਨਸ ਦੀ ਪ੍ਰਸ਼ੰਸਾ ਕੀਤੀ। ਜੋਨਸ ਨੂੰ ਪੀਐਸਐਲ ਦੇ ਪੰਜਵੇਂ ਐਡੀਸ਼ਨ ਤੋਂ ਪਹਿਲਾਂ ਟੀਮ ਦਾ ਕੋਚ ਬਣਾਇਆ ਗਿਆ ਸੀ, ਪਰ ਆਈਪੀਐਲ ਵਿੱਚ ਕਮੈਂਟਰੀ ਟੀਮ ਦਾ ਹਿੱਸਾ ਰਹੇ ਜੋਨਸ ਦਿਲ ਦਾ ਦੌਰਾ ਪੈਣ ਕਾਰਨ ਦਮ ਤੋੜ ਗਏ।

ਮੈਚ ਤੋਂ ਬਾਅਦ, ਇਮਾਦ ਨੇ ਕਿਹਾ ਸੀ, "ਅਸੀਂ ਡੀਨ ਜੋਨਸ ਦੇ ਨਿਸ਼ਚਤ ਤੌਰ 'ਤੇ ਰਿਣੀ ਹਾਂ ਕਿਉਂਕਿ ਉਸਨੇ ਜੋ ਸਾਨੂੰ ਸਿਖਾਇਆ ਉਹ ਵਿਸ਼ਵ ਦੇ ਬਹੁਤ ਘੱਟ ਕੋਚ ਸਿਖਾ ਸਕਦੇ ਹਨ।"

ABOUT THE AUTHOR

...view details