ਨਵੀਂ ਦਿੱਲੀ: ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਜ਼ਿਆਦਾਤਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। ਸ਼੍ਰੇਅਸ ਅਈਅਰ ਆਪਣੇ ਪ੍ਰਸ਼ੰਸਕਾਂ ਲਈ ਇੰਸਟਾਗ੍ਰਾਮ 'ਤੇ ਤਸਵੀਰਾਂ ਅਤੇ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਹਨ। ਅਈਅਰ ਦਾ ਆਪਣੀ ਭੈਣ ਸ਼੍ਰੇਸ਼ਠਾ ਨਾਲ ਡਾਂਸ ਵੀਡੀਓ ਕਾਫੀ ਟ੍ਰੈਂਡ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ 'ਟਮ-ਟਮ' ਡਾਂਸ ਪ੍ਰਸ਼ੰਸਕਾਂ ਨੂੰ ਕਾਫੀ ਆਕਰਸ਼ਿਤ ਕਰ ਰਿਹਾ ਹੈ। ਪਰ, ਇਸ ਵਾਰ ਇਹ ਵੀਡੀਓ ਅਈਅਰ ਨੇ ਨਹੀਂ, ਸਗੋਂ ਉਨ੍ਹਾਂ ਦੀ ਭੈਣ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਸ਼ੇਅਰ ਕੀਤਾ ਹੈ। ਸ਼੍ਰੇਅਸ ਅਤੇ ਸ਼੍ਰੇਸ਼ਠਾ ਦੇ ਇਸ ਅੰਦਾਜ਼ ਨੂੰ ਦੇਖ ਕੇ ਲੋਕ ਕਾਫੀ ਕੁਮੈਂਟਸ ਤੇ ਲਾਈਕਸ ਦੇ ਰਹੇ ਹਨ।
ਹੁਣ ਤੱਕ 4 ਲੱਖ ਤੋਂ ਵੱਧ ਲਾਈਕਸ : ਇਹ ਤਾਮਿਲ ਗੀਤ ਟਮ-ਟਮ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਕਈ ਲੋਕ ਇਸ ਗੀਤ 'ਤੇ ਰੀਲਾਂ ਬਣਾ ਰਹੇ ਹਨ ਅਤੇ ਇਸ ਨੂੰ ਸ਼ੇਅਰ ਕਰ ਰਹੇ ਹਨ। ਸ਼੍ਰੇਸ਼ਠਾ ਅਈਅਰ ਨੇ ਵੀ ਅਪਣੇ ਭਰਾ ਸ਼੍ਰੇਅਸ ਅਈਅਰ ਨਾਲ 'ਟਮ-ਟਮ' ਗੀਤ 'ਤੇ ਡਾਂਸ ਕਰਦੇ ਹੋਏ ਵੀਡੀਓ ਪੋਸਟ ਕੀਤਾ ਹੈ। ਇਹ ਵੀਡੀਓ ਬਾਸਕਟਬਾਲ ਕੋਟ ਦਾ ਹੈ, ਜਿੱਥੇ ਸ਼੍ਰੇਅਸ-ਸ਼੍ਰੇਸ਼ਠਾ ਟਮ-ਟਮ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਸ਼੍ਰੇਅਸ ਨੇ ਬਲੈਕ ਟੀ-ਸ਼ਰਟ ਅਤੇ ਸਫੇਦ ਪੇਂਟ ਪਾਈ ਹੈ। ਉੱਥੇ ਹੀ, ਸ਼੍ਰੇਸ਼ਠਾ ਪੀਲੇ ਅਤੇ ਭੂਰੇ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਇਹ ਵੀਡੀਓ ਸ਼੍ਰੇਸ਼ਠਾ ਨੇ 25 ਫ਼ਰਵਰੀ, ਸ਼ਨੀਵਾਰ ਨੂੰ ਸ਼੍ਰੇਅਸ ਅਈਅਰ ਨੂੰ ਟੈਗ ਕਰਕੇ ਸ਼ੇਅਰ ਕੀਤਾ ਹੈ। ਹੁਣ ਤੱਕ ਇਸ ਡਾਂਸ ਵਾਲੀ ਰੀਲ ਦੇ 4 ਲੱਖ ਤੋਂ ਵੱਧ ਲਾਈਕਸ ਹੋ ਚੁੱਕੇ ਹਨ।