ਨਵੀਂ ਦਿੱਲੀ: ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਵਿਚਾਲੇ ਤਲਾਕ ਦੀ ਖਬਰ ਇਕ ਵਾਰ ਫਿਰ ਮੀਡੀਆ ਦੀਆਂ ਸੁਰਖੀਆਂ 'ਚ ਆ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਅਧਿਕਾਰਤ ਤੌਰ 'ਤੇ ਤਲਾਕ ਹੋ ਗਿਆ ਹੈ ਅਤੇ ਉਹ ਵੱਖ ਹੋ ਗਏ ਹਨ। ਇਸ ਖਬਰ ਨੂੰ ਉਸ ਸਮੇਂ ਹਵਾ ਮਿਲਣ ਲੱਗੀ ਹੈ ਜਦੋਂ ਸ਼ੋਏਬ ਮਲਿਕ ਨੇ ਆਪਣੇ ਇੰਸਟਾਗ੍ਰਾਮ 'ਤੇ ਵੱਡਾ ਬਦਲਾਅ ਕੀਤਾ ਹੈ। ਉਥੋਂ ਸਾਨੀਆ ਮਿਰਜ਼ਾ ਦਾ ਨਾਂ ਮਿਟ ਗਿਆ ਹੈ।
ਜਾਣਕਾਰੀ 'ਚ ਦੱਸਿਆ ਗਿਆ ਹੈ ਕਿ ਸ਼ੋਏਬ ਮਲਿਕ ਨੇ ਆਪਣੇ ਇੰਸਟਾਗ੍ਰਾਮ ਬਾਇਓ ਤੋਂ 'ਸਾਨੀਆ ਮਿਰਜ਼ਾ ਦੇ ਪਤੀ' ਸ਼ਬਦ ਨੂੰ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟਰ ਨੇ ਆਪਣੇ ਇੰਸਟਾਗ੍ਰਾਮ ਬਾਇਓ 'ਚ 'ਸੁਪਰ ਵੂਮੈਨ ਸਾਨੀਆ ਮਿਰਜ਼ਾ ਦਾ ਪਤੀ' ਲਿਖਿਆ ਸੀ ਪਰ ਹੁਣ ਮਲਿਕ ਨੇ ਬਾਇਓ ਨੂੰ ਬਦਲ ਦਿੱਤਾ ਹੈ ਅਤੇ 'ਸਾਨੀਆ ਮਿਰਜ਼ਾ ਦਾ ਪਤੀ' ਹੋਣ ਦੀ ਜਾਣਕਾਰੀ ਨੂੰ ਹਟਾ ਦਿੱਤਾ ਗਿਆ ਹੈ।