ਨਵੀਂ ਦਿੱਲੀ: ਭਾਰਤ ਦੀ ਟੀ-20 ਵਿਸ਼ਵ ਕੱਪ (2007) ਜੇਤੂ ਟੀਮ ਦੇ ਮੈਂਬਰ ਸਾਬਕਾ ਸਲਾਮੀ ਬੱਲੇਬਾਜ਼ ਰੌਬਿਨ ਉਥੱਪਾ ਨੇ ਬੁੱਧਵਾਰ ਨੂੰ "ਭਾਰਤੀ ਕ੍ਰਿਕਟ" ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ (Robin Uthappa retired from cricket) ਕਰ ਦਿੱਤਾ ਹੈ। ਭਾਰਤ ਲਈ ਆਖਰੀ ਵਾਰ 2015 ਵਿੱਚ ਖੇਡਣ ਵਾਲੇ 36 ਸਾਲਾ ਉਥੱਪਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਇਸ ਦੀ ਜਾਣਕਾਰੀ ਦਿੱਤੀ। ਉਥੱਪਾ ਨੇ ਕਿਹਾ ਕਿ ਆਪਣੇ ਦੇਸ਼ ਅਤੇ ਆਪਣੇ ਰਾਜ ਕਰਨਾਟਕ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਰਿਹਾ ਹੈ। ਹਾਲਾਂਕਿ ਸਾਰੀਆਂ ਚੰਗੀਆਂ ਚੀਜ਼ਾਂ ਦਾ ਅੰਤ ਹੁੰਦਾ ਹੈ। ਮੈਂ ਭਾਰਤੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।
ਸੱਜੇ ਹੱਥ ਦੇ ਬੱਲੇਬਾਜ਼ ਨੇ ਕਿਹਾ, 'ਮੈਨੂੰ ਪੇਸ਼ੇਵਰ ਕ੍ਰਿਕਟ ਖੇਡਣਾ ਸ਼ੁਰੂ ਕੀਤੇ 20 ਸਾਲ ਹੋ ਗਏ ਹਨ ਅਤੇ ਆਪਣੇ ਦੇਸ਼ ਅਤੇ ਸੂਬੇ (ਕਰਨਾਟਕ) ਦੀ ਨੁਮਾਇੰਦਗੀ ਕਰਨਾ ਸਭ ਤੋਂ ਵੱਡਾ ਸਨਮਾਨ ਰਿਹਾ ਹੈ। ਉਤਰਾਅ-ਚੜ੍ਹਾਅ ਨਾਲ ਭਰਪੂਰ ਇਹ ਯਾਤਰਾ ਸ਼ਾਨਦਾਰ ਰਹੀ ਹੈ। ਇਸਨੇ ਮੈਨੂੰ ਇੱਕ ਇਨਸਾਨ ਦੇ ਰੂਪ ਵਿੱਚ ਅੱਗੇ ਵਧਣ ਦਾ ਮੌਕਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਇਸ ਘੋਸ਼ਣਾ ਦੇ ਨਾਲ ਹੀ ਉਥੱਪਾ ਦੂਜੇ ਦੇਸ਼ਾਂ ਦੀ ਲੀਗ ਕ੍ਰਿਕਟ ((Indian Cricket)) ਵਿੱਚ ਖੇਡਣ ਦੇ ਯੋਗ ਹੋ ਗਏ ਹਨ।