ਸ਼ਾਰਜਾਹ: ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਕਪਤਾਨ ਇਯੋਨ ਮੌਰਗਨ ਨੇ ਕਿਹਾ ਹੈ ਕਿ ਆਈਪੀਐਲ 2021 ਦੇ ਦੂਜੇ ਪੜਾਅ ਵਿੱਚ ਉਸਦੇ ਖਿਡਾਰੀਆਂ ਨੇ ਜਿਸ ਤਰ੍ਹਾਂ ਦੀ ਕ੍ਰਿਕਟ ਖੇਡੀ ਹੈ, ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਰਾਇਲ ਚੈਲੰਜਰਜ਼ ਬੈੰਗਲੌਰ ਖਿਲਾਫ ਜਿੱਤ ਲਈ ਸੁਨੀਲ ਨਰਾਇਣ ਦੇ ਆਲਰਾਉਂਡਰ ਪ੍ਰਦਰਸ਼ਨ ਦਾ ਸਿਹਰਾ ਵੀ ਦਿੱਤਾ। ਨਾਰਾਇਣ ਨੇ ਆਰਸੀਬੀ ਦੇ ਖਿਲਾਫ ਗੇਂਦ ਅਤੇ ਬੱਲੇ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕੇਕੇਆਰ ਨੂੰ ਜਿੱਤਣ ਅਤੇ ਕੁਆਲੀਫਾਇਰ 2 ਵਿੱਚ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਕੁਆਲੀਫਾਇਰ -2 ਵਿੱਚ ਕੇਕੇਆਰ ਦਾ ਮੁਕਾਬਲਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ ਅਤੇ ਇਸ ਮੈਚ ਦੀ ਜੇਤੂ ਟੀਮ ਫਾਈਨਲ ਵਿੱਚ ਚੇਨਈ ਸੁਪਰ ਕਿੰਗਜ਼ ਨਾਲ ਖੇਡੇਗੀ।