ਹੈਦਰਾਬਾਦ: ਆਈ.ਪੀ.ਐਲ. (IPL) 2021 ਦਾ 40ਵੇਂ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਦਾ ਸਾਹਮਣਾ ਰਾਜਸਥਾਨ ਰਾਇਲਜ਼ (Rajasthan Royals) ਨਾਲ ਹੋਵੇਗਾ। ਇਹ ਮੈਚ ਦੁਬਈ ਦੇ ਮੈਦਾਨ ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਰਾਜਸਥਾਨ ਨੂੰ ਆਈ.ਪੀ.ਐਲ (IPL) ਦੇ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਕਾਇਮ ਰੱਖਣ ਲਈ ਹੈਦਰਾਬਾਦ ਦੇ ਖ਼ਿਲਾਫ਼ ਜਿੱਤ ਦਰਜ ਕਰਨੀ ਹੋਵੇਗੀ ਅਤੇ ਇਸ ਜਿੱਤ ਨਾਲ ਐੱਸ.ਆਰ.ਐੱਚ ਦੀ ਟੀਮ ਪਲੇਆਫ ਤੋਂ ਬਾਹਰ ਹੋ ਜਾਵੇਗੀ।
ਅਜੇ ਵੀ ਰਾਜਸਥਾਨ ਲਈ ਇਸ ਆਈ.ਪੀ.ਐਲ. (IPL) ਵਿੱਚ ਅੱਗੇ ਵਧਣ ਦੀ ਜਗ੍ਹਾ ਹੈ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ਵਿੱਚ ਹੈਦਰਾਬਾਦ ਲਈ ਅੱਗੇ ਦੀ ਯਾਤਰਾ ਹੁਣ ਆਪਣੀ ਇੱਜ਼ਤ ਬਚਾਉਣ ਦੀ ਲੜਾਈ ਬਣ ਗਈ ਹੈ।
ਆਈ.ਪੀ.ਐਲ. ਦੇ ਦੂਜੇ ਪੜਾਅ ਵਿੱਚ ਰਾਜਸਥਾਨ ਨੇ ਪੰਜਾਬ ਦੇ ਵਿਰੁੱਧ ਆਪਣੇ 2 ਮੈਚਾਂ ਵਿੱਚੋਂ ਇੱਕ ਜਿੱਤਿਆ, ਜਦੋਂ ਕਿ ਉਸ ਨੂੰ ਦਿੱਲੀ ਕੈਪੀਟਲਸ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਹੈਦਰਾਬਾਦ ਨੂੰ ਦੂਜੇ ਗੇੜ ਦੇ ਆਪਣੇ ਦੋਵੇਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਆਈ.ਪੀ.ਐਲ. ਵਿੱਚ ਹੁਣ ਤੱਕ ਖੇਡੇ ਗਏ ਮੈਚਾਂ ਦੀ ਗੱਲ ਕਰੀਏ ਤਾਂ ਇਹ ਮੈਚ ਬਰਾਬਰ ਦਾ ਜਾਪਦਾ ਹੈ। ਰਾਜਸਥਾਨ ਅਤੇ ਹੈਦਰਾਬਾਦ ਲੀਗ ਵਿੱਚ ਹੁਣ ਤੱਕ 14 ਵਾਰ ਆਹਮੋ-ਸਾਹਮਣੇ ਹੋਏ ਹਨ, ਜਿਨ੍ਹਾਂ ਵਿੱਚੋਂ ਦੋਵਾਂ ਟੀਮਾਂ ਨੇ 7 ਵਾਰ ਜਿੱਤ ਹਾਸਲ ਕੀਤੀ ਹੈ।
ਇਸ ਦੇ ਨਾਲ ਹੀ ਦੋਵਾਂ ਟੀਮਾਂ ਵਿਚਕਾਰ ਆਖਰੀ ਮੈਚ ਭਾਰਤ ਵਿੱਚ ਆਈ.ਪੀ.ਐਲ. ਦੇ ਪਹਿਲੇ ਪੜਾਅ ਦੌਰਾਨ ਹੋਇਆ ਸੀ, ਜਿਸ ਵਿੱਚ ਰਾਜਸਥਾਨ ਨੇ 55 ਦੌੜਾਂ ਦੀ ਆਸਾਨ ਜਿੱਤ ਹਾਸਲ ਕੀਤੀ ਸੀ।