ਮੁੰਬਈ: ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਇਕ ਵਾਕਿਆ ਯਾਦ ਕਰਦੇ ਹੋਏ ਕਿਹਾ, ਮੈਨੂੰ ਯਾਦ ਹੈ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਰਵੀਚੰਦਰਨ ਅਸ਼ਵਿਨ ਨੂੰ 2014 ਦੇ ਆਈ.ਪੀ.ਐੱਲ. ਦੌਰਾਨ ਪੰਜਾਬ ਕਿੰਗਜ਼ ਜੋ ਕਿ ਉਦੋਂ ਪੰਜਾਬ ਕਿੰਗਜ਼ 11 ਹੁੰਦੀ ਸੀ, ਦੇ ਖਿਲਾਫ ਮੈਚ ਵਿਚ ਮੈਕਸਵੈਲ ਨੂੰ ਆਊਟ ਕਰਨ ਤੋਂ ਬਾਅਦ ਬਣੌਟੀ ਤਰੀਕੇ ਨਾਲ ਜਸ਼ਨ ਮਨਾਉਣ 'ਤੇ ਫਟਕਾਰ ਲਗਾਈ ਸੀ।
ਕ੍ਰਿਕਬਜ਼ ਨੇ ਸਹਿਵਾਗ ਦੇ ਹਵਾਲੇ ਤੋਂ ਕਿਹਾ, ਮੈਂ ਵੀ ਉਸ ਮੈਚ ਵਿਚ ਖੇਡ ਰਿਹਾ ਸੀ। ਅਸ਼ਵਿਨ ਨੇ ਮੈਕਸਵੈੱਲ ਨੂੰ ਆਊਟ ਕਰਨ ਤੋਂ ਬਾਅਦ ਜਸ਼ਨ ਮਨਾਉਂਦੇ ਸਮੇਂ ਥੋੜ੍ਹੀ ਜਿਹੀ ਧੂੜ ਲਈ ਅਤੇ ਉਸ ਨੂੰ ਉਡਾ ਦਿੱਤਾ, ਜੋ ਕਿ ਮੈਨੂੰ ਪਸੰਦ ਨਹੀਂ ਆਇਆ। ਮੈਂ ਇਸ ਗੱਲ ਨੂੰ ਕਿਸੇ ਦੇ ਸਾਹਮਣੇ ਨਹੀਂ ਰੱਖਿਆ ਅਤੇ ਇਹ ਵੀ ਨਹੀਂ ਕਿਹਾ ਕਿ ਇਹ ਖੇਡ ਭਾਵਨਾ ਦੇ ਉਲਟ ਹੈ।
ਇਹ ਵੀ ਪੜ੍ਹੋ-ਮੁੱਖ ਮੰਤਰੀ ਚੰਨੀ ਨੇ ਪੀਐਮ ਮੋਦੀ ਨਾਲ ਇੰਨ੍ਹਾਂ ਤਿੰਨ ਮੁੱਦਿਆ 'ਤੇ ਕੀਤੀ ਗੱਲਕੈਪਟਨ ਅਮਰਿੰਦਰ ਸਿੰਘ ‘ਪੰਜਾਬ ਵਿਕਾਸ ਪਾਰਟੀ‘ ਬਣਾਉਣਗੇ: ਸੂਤਰ