ਅਹਿਮਦਾਬਾਦ:ਟਾਟਾ ਆਈਪੀਐਲ 2023 ਦਾ 13ਵਾਂ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿੱਚ ਖੇਡਿਆ ਗਿਆ। ਇਸ ਸੀਜ਼ਨ 'ਚ ਦੋਵਾਂ ਟੀਮਾਂ ਦੇ ਹੁਣ ਤੱਕ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਗੁਜਰਾਤ ਟਾਈਟਨਸ ਨੇ ਆਪਣੇ ਦੋਵੇਂ ਮੈਚਾਂ 'ਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਜਿਸ ਕਾਰਨ ਉਨ੍ਹਾਂ ਦੇ ਹੌਸਲੇ ਬੁਲੰਦ ਹਨ।
ਗੁਜਰਾਤ ਟਾਈਟਨਸ ਦੇ ਗੇਂਦਬਾਜ਼ ਰਾਸ਼ਿਦ ਖਾਨ ਨੇ ਕੇਕੇਆਰ ਦੀ ਪਾਰੀ ਦੇ 17ਵੇਂ ਓਵਰ ਵਿੱਚ ਮੈਚ ਹੀ ਪਲਟ ਦਿੱਤਾ। ਰਾਸ਼ਿਦ ਆਈਪੀਐਲ 2023 ਸੀਜ਼ਨ ਵਿੱਚ ਪਹਿਲੀ ਹੈਟ੍ਰਿਕ ਨਾਲ ਚਮਕਿਆ। ਉਸ ਨੇ ਆਂਦਰੇ ਰਸੇਲ ਨੂੰ ਇਕ ਦੌੜ 'ਤੇ ਅਤੇ ਸੁਨੀਲ ਨਾਰਾਇਣ-ਸ਼ਾਰਦੁਲ ਠਾਕੁਰ ਨੂੰ ਜ਼ੀਰੋ 'ਤੇ ਆਊਟ ਕੀਤਾ। ਇਸ ਨਾਲ ਕੇਕੇਆਰ ਦਾ ਸਕੋਰ 18ਵੇਂ ਓਵਰ ਤੋਂ ਬਾਅਦ 7 ਵਿਕਟਾਂ ਗੁਆ ਕੇ 195 ਦੌੜਾਂ ਹੋ ਗਿਆ ਹੈ।
ਦੱਸ ਦੇਈਏ ਕਿ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸੈਸ਼ਨ ਦੇ ਆਪਣੇ ਪਹਿਲੇ ਮੈਚ 'ਚ ਪੰਜਾਬ ਕਿੰਗਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਆਪਣੇ ਦੂਜੇ ਮੈਚ 'ਚ ਇਹ ਟੀਮ ਰਾਇਲ ਚੈਲੰਜਰਜ਼ ਬੰਗਲੌਰ ਨੂੰ 81 ਦੌੜਾਂ ਨਾਲ ਹਰਾ ਕੇ ਲੈਅ 'ਚ ਨਜ਼ਰ ਆਈ।
ਕੇਕੇਆਰ ਜ਼ਖਮੀ ਖਿਡਾਰੀਆਂ ਨਾਲ ਪ੍ਰਭਾਵਿਤ ਹੋਇਆ ਹੈ। ਕੇਕੇਆਰ ਦੀ ਤਾਕਤ ਇਸ ਦੇ ਸਪਿਨ ਗੇਂਦਬਾਜ਼ ਹਨ ਜਿਨ੍ਹਾਂ ਨੇ ਦੋਵਾਂ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਗੁਜਰਾਤ ਟਾਈਟਨਸ ਦੀ ਤਾਕਤ ਇਸ ਦਾ ਹਰਫਨਮੌਲਾ ਹੈ ਜੋ ਗੇਂਦ ਅਤੇ ਬੱਲੇ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਾ ਸੀ।
ਗੁਜਰਾਤ ਟਾਈਟਨਸ ਦੇ ਖਿਡਾਰੀ-11
ਰਿਧੀਮਾਨ ਸਾਹਾ (wk), ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਵਿਜੇ ਸ਼ੰਕਰ, ਡੇਵਿਡ ਮਿਲਰ, ਰਾਹੁਲ ਤਿਵਾਤੀਆ, ਅਭਿਨਵ ਮਨੋਹਰ, ਰਾਸ਼ਿਦ ਖਾਨ (ਸੀ), ਮੁਹੰਮਦ ਸ਼ਮੀ, ਅਲਜ਼ਾਰੀ ਜੋਸੇਫ, ਯਸ਼ ਦਿਆਲ
ਬਦਲਵੇਂ ਖਿਡਾਰੀ: ਜੋਸ਼ ਲਿਟਲ, ਜਯੰਤ ਯਾਦਵ, ਸ਼੍ਰੀਕਰ ਭਾਰਤ, ਮੋਹਿਤ ਸ਼ਰਮਾ, ਮੈਥਿਊ ਵੇਡ
ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀ-11