ਦੁਬਈ: ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਮਨਦੀਪ ਸਿੰਘ ਦੇ ਪਿਤਾ ਦਾ ਸ਼ੁੱਕਰਵਾਰ ਰਾਤ ਨੂੰ ਦੇਹਾਂਤ ਹੋ ਗਿਆ। ਇਸ ਕਾਰਨ ਟੀਮ ਦੇ ਖਿਡਾਰੀ ਸ਼ਨੀਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਮੈਚ ਵਿੱਚ ਇੱਕ ਕਾਲੀ ਪੱਟੀ ਪਾ ਕੇ ਉਤਰੇ।
ਪੰਜਾਬ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, "ਆਪਣੇ ਪਿਤਾ ਨੂੰ ਕੱਲ੍ਹ ਰਾਤ ਗੁਆ ਲਿਆ, ਪਰ ਅਗਲੇ ਦਿਨ ਪਾਰੀ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ। ਤੁਹਾਨੂੰ ਹੋਰ ਬਹੁਤ ਅੱਗੇ ਜਾਣਾ ਹੈ ਮੈਂਡੀ (ਮਨਦੀਪ)।"
ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਅਕਾਸ਼ ਚੋਪੜਾ ਨੇ ਲਿਖਿਆ, "ਮਨਦੀਪ ਸਿੰਘ ਅੱਜ ਦੇ ਮੈਚ ਵਿੱਚ ਖੇਡਣ ਲਈ ਉਤਰੇ ਹਨ, ਬਹੁਤ ਬਹਾਦਰ ਹਨ। ਆਪਣੇ ਪਿਤਾ ਨੂੰ ਗੁਆ ਬੈਠੇ ਹਨ। ਫਿਰ ਵੀ ਉਹ ਬਹਾਦਰੀ ਨਾਲ ਇਥੇ ਖੜ੍ਹਾ ਹੈ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮਜ਼ਬੂਤੀ ਮਿਲੇ।"
ਮਨਦੀਪ ਨੂੰ ਸ਼ਨੀਵਾਰ ਦੇ ਮੈਚ ਵਿੱਚ ਮਯੰਕ ਅਗਰਵਾਲ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹ ਇਸ ਤੋਂ ਪਹਿਲਾਂ ਤਿੰਨ ਮੈਚ ਖੇਡ ਚੁੱਕੇ ਹਨ ਪਰ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕੇ। ਪਿਛਲੀਆਂ ਤਿੰਨ ਪਾਰੀਆਂ ਵਿੱਚ ਉਸ ਨੇ 27, ਛੇ ਅਤੇ ਜ਼ੀਰੋ ਦਾ ਸਕੋਰ ਬਣਾਇਆ ਸੀ। ਇਸ ਮੈਚ ਵਿੱਚ ਉਸਨੇ 14 ਗੇਂਦਾਂ ਵਿੱਚ 17 ਦੌੜਾਂ ਬਣਾਈਆਂ।